IDBI ਬੈਂਕ ''ਚ ਹਿੱਸੇਦਾਰੀ ਦੀ ਪ੍ਰਾਪਤੀ ਲਈ LIC ਦੀ ਖੁੱਲ੍ਹੀ ਪੇਸ਼ਕਸ਼ ਵਿਚ ਸਰਕਾਰ ਹਿੱਸਾ ਨਹੀਂ ਲਵੇਗੀ

12/04/2018 4:18:37 PM

ਨਵੀਂ ਦਿੱਲੀ — ਆਈ.ਡੀ.ਬੀ.ਆਈ. ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਬੈਂਕ 'ਚ 51 ਫੀਸਦੀ ਹਿੱਸੇਦਾਰੀ ਦੀ ਪ੍ਰਾਪਤੀ ਲਈ ਭਾਰਤੀ ਜੀਵਨ ਬੀਮਾ ਨਿਗਮ(ਐੱਲ.ਆਈ.ਸੀ.) ਦੀ ਖੁੱਲ੍ਹੀ ਪੇਸ਼ਕਸ਼ ਵਿਚ ਸਰਕਾਰ ਹਿੱਸਾ ਨਹੀਂ ਲਵੇਗੀ। LIC ਨੇ IDBI ਬੈਂਕ ਦੀ 26 ਫੀਸਦੀ ਹਿੱਸੇਦਾਰੀ ਖਰੀਦਣ ਲਈ ਤਿੰਨ ਦਸੰਬਰ ਨੂੰ ਖੁੱਲ੍ਹੀ ਪੇਸ਼ਕਸ਼ ਜਾਰੀ ਕੀਤੀ ਹੈ। ਇਹ ਪੇਸ਼ਕਸ਼ 14 ਦਸੰਬਰ ਤੱਕ ਖੁੱਲ੍ਹੀ ਰਹੇਗੀ। LIC ਨੇ ਖੁੱਲ੍ਹੀ ਪੇਸ਼ਕਸ਼ ਲਿਆਉਣ ਦਾ ਐਲਾਨ ਅਕਤੂਬਰ ਵਿਚ ਕੀਤਾ ਸੀ। 

IDBI ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਭੇਜੀ ਗਈ ਰੈਗੂਲੇਟਰੀ ਸੂਚਨਾ ਵਿਚ ਕਿਹਾ,' IDBI ਨੂੰ ਸਰਕਾਰ ਵਲੋਂ ਤਿੰਨ ਦਸੰਬਰ 2018 ਨੂੰ ਇਕ ਚਿੱਠੀ ਮਿਲੀ ਜਿਸ ਵਿਚ ਸਰਕਾਰ ਨੇ ਦੱਸਿਆ ਕਿ ਉਹ LIC ਦੀ ਖੁੱਲ੍ਹੀ ਪੇਸ਼ਕਸ਼ ਵਿਚ ਹਿੱਸਾ ਨਹੀਂ ਲਵੇਗੀ।'