ਸਰਕਾਰ ਵਿੱਤੀ ਘਾਟੇ ਨੂੰ 3.4 ਫ਼ੀਸਦੀ ਉੱਤੇ ਰੱਖਣ ਦੇ ਟੀਚੇ ਨੂੰ ਹਾਸਲ ਕਰ ਲਵੇਗੀ : ਗਰਗ

03/08/2019 9:28:36 PM

ਨਵੀਂ ਦਿੱਲੀ-ਆਰਥਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਭਰੋਸਾ ਪ੍ਰਗਟਾਇਆ ਕਿ ਚਾਲੂ ਵਿੱਤੀ ਸਾਲ ਵਿਚ ਵਿੱਤੀ ਘਾਟੇ ਨੂੰ ਜੀ. ਡੀ. ਪੀ. ਦੇ 3.4 ਫ਼ੀਸਦੀ ਉੱਤੇ ਰੱਖਣ ਦਾ ਟੀਚਾ ਹਾਸਲ ਹੋ ਜਾਵੇਗਾ ਕਿਉਂਕਿ ਅਪ੍ਰਤੱਖ ਟੈਕਸ ਵਸੂਲੀ ਵਿਚ ਗਿਰਾਵਟ ਦੀ ਪੂਰਤੀ ਖਰਚੇ ਵਿਚ ਕਮੀ ਨਾਲ ਕੀਤੀ ਜਾਵੇਗੀ।
ਗਰਗ ਨੇ ਕਿਹਾ ਕਿ ਪ੍ਰਤੱਖ ਟੈਕਸਾਂ ਨੂੰ ਲੈ ਕੇ ਇਸ ਸਮੇਂ ਸਾਡਾ ਮੁਲਾਂਕਣ ਹੈ ਕਿ ਅਸੀਂ ਸੋਧੇ ਅੰਦਾਜੇ ਅਨੁਸਾਰ ਹੀ ਕੰਮ ਕਰਾਂਗੇ। ਅਪ੍ਰਤੱਖ ਟੈਕਸਾਂ ਵਿਚ ਕੁਝ ਗਿਰਾਵਟ ਆ ਸਕਦੀ ਹੈ। ਖਰਚੇ ਦੇ ਮੋਰਚੇ ਉੱਤੇ ਕੁੱਝ ਬੱਚਤ ਹੋ ਸਕਦੀ ਹੈ। ਗਰਗ ਨੇ ਇਹ ਵੀ ਕਿਹਾ ਕਿ ਨਿਜੀ ਇਕਵਿਟੀ ਅਤੇ ਉੱਦਮ ਪੂੰਜੀ ਉਦਯੋਗ ਵਿਚ ਵਾਧੇ ਤੋਂ ਬਿਨਾਂ ਭਾਰਤ 7.8 ਫ਼ੀਸਦੀ ਦੀ ਦਰ ਨਾਲ ਨਹੀਂ ਵਧ ਸਕਦਾ ਹੈ।

Karan Kumar

This news is Content Editor Karan Kumar