ਘਰ ਕਿਰਾਏ ''ਤੇ ਲੈਣ ਵਾਲਿਆਂ ਲਈ ਸਰਕਾਰ ਜਾਰੀ ਕਰੇਗੀ ਨਵੀਂ ਕਿਰਾਇਆ ਨੀਤੀ

02/21/2020 2:09:34 PM

ਨਵੀਂ ਦਿੱਲੀ—ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਸਰਕਾਰ ਬਹੁਤ ਛੇਤੀ ਨਵੀਂ ਕਿਰਾਇਆ ਨੀਤੀ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਬਹੁਤ ਜਲਦ ਤੁਸੀਂ ਦੇਸ਼ 'ਚ ਇਕ ਕਿਰਾਇਆ ਨੀਤੀ ਦੇਖੋਗੇ। ਕਿਰਾਇਆ ਨੀਤੀ ਨਾਲ ਸ਼ਹਿਰੀ ਇਲਾਕਿਆਂ 'ਚ ਰਿਹਾਇਸ਼ ਦੀ ਕਮੀ ਨੂੰ ਦੂਰ ਕਰਨ 'ਚ ਮਦਦ ਮਿਲੇਗੀ। ਇਹ ਨੀਤੀ ਦੇਸ਼ ਭਰ 'ਚ ਖਾਲੀ ਪਏ ਲੱਖਾਂ ਮਕਾਨਾਂ ਨੂੰ ਕਿਰਾਏ 'ਤੇ ਦੇਣ ਲਈ ਪ੍ਰੋਤਸਾਹਿਤ ਕਰੇਗੀ।
ਪੁਰੀ ਨੇ ਕਿਹਾ ਕਿ ਬਹੁਤ ਸਾਰੇ ਲੋਕ ਆਪਣੀ ਸੰਪਤੀ ਨੂੰ ਕਿਰਾਏ 'ਤੇ ਨਹੀਂ ਦੇਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਤੁਹਾਡਾ ਕਾਨੂੰਨੀ ਆਧਾਰ ਕਮਜ਼ੋਰ ਹੋਇਆ ਤਾਂ ਤੁਸੀਂ ਆਪਣੀ ਸੰਪਤੀ ਨੂੰ ਵਾਪਸ ਨਹੀਂ ਪਾ ਸਕੋਗੇ।
ਉਨ੍ਹਾਂ ਨੇ ਕਿਹਾ ਕਿ ਨਵੀਂ ਕਿਰਾਇਆ ਨੀਤੀ ਲੋਕਾਂ ਦੀ ਇਸ ਚਿੰਤਾ ਦਾ ਹੱਲ ਕਰੇਗੀ। ਪੁਰੀ ਦੇ ਕੋਲ ਰਿਹਾਇਸ਼ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਨਾਲ-ਨਾਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਵੀ ਸੁਤੰਤਰ ਪ੍ਰਭਾਰ ਹੈ। ਉਨ੍ਹਾਂ ਨੇ ਕਿਹਾ ਕਿ ਕਿਰਾਇਆ ਨੀਤੀ ਇਕ ਆਦਰਸ਼ ਮਸੌਦੇ ਦੀ ਤਰ੍ਹਾਂ ਹੋਵੇਗੀ, ਜਿਸ 'ਚ ਸੂਬਾ ਆਪਣੀ ਇੱਛਾ ਅਨੁਸਾਰ ਬਦਲਾਅ ਕਰ ਸਕਣਗੇ। ਇਸ ਨਾਲ ਰਿਹਾਇਸ਼ੀ ਬਾਜ਼ਾਰ 'ਚ ਵੱਡੀ ਗਿਣਤੀ 'ਚ ਅਜਿਹੇ ਮਕਾਨ ਉਪਲੱਬਧ ਹੋਣਗੇ, ਜੋ ਹੁਣ ਤੱਕ ਵਰਤੋਂ 'ਚ ਨਹੀਂ ਹਨ।

Aarti dhillon

This news is Content Editor Aarti dhillon