ਸਰਕਾਰ ਜਨਵਰੀ-ਮਾਰਚ ''ਚ OMSS ਤਹਿਤ ਵੇਚ ਸਕਦੀ ਹੈ 25 ਲੱਖ ਟਨ ਵਾਧੂ ਕਣਕ : ਖੁਰਾਕ ਸਕੱਤਰ

12/08/2023 4:33:37 PM

ਨਵੀਂ ਦਿੱਲੀ (ਭਾਸ਼ਾ) - ਸਰਕਾਰ ਕਣਕ ਦੀ ਘਰੇਲੂ ਸਪਲਾਈ ਵਧਾਉਣ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਓਪਨ ਮਾਰਕੀਟ ਸੇਲ ਸਕੀਮ (OMSS) ਦੇ ਤਹਿਤ ਜਨਵਰੀ-ਮਾਰਚ, 2024 ਵਿੱਚ ਭਾਰਤੀ ਖੁਰਾਕ ਨਿਗਮ (FCI) ਦੀ 25 ਲੱਖ ਟਨ ਵਾਧੂ ਕਣਕ ਵੇਚਣ ਲਈ ਤਿਆਰ ਹੈ। ਖੁਰਾਕ ਸਕੱਤਰ ਸੰਜੀਵ ਚੋਪੜਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

ਅਨਾਜ ਖਰੀਦ ਅਤੇ ਵੰਡ ਲਈ ਸਰਕਾਰ ਦੀ ਨੋਡਲ ਏਜੰਸੀ ਐੱਫਸੀਆਈ ਨੂੰ ਇਸੇ ਸਾਲ ਮਈ ਵਿੱਚ ਕਣਕ ਉਤਪਾਦਕ ਰਾਜਾਂ ਵਿੱਚ ਖਰੀਦ ਦੀ ਸਿਆਦ ਨੂੰ ਛੱਡ ਕੇ ਪੂਰੇ ਵਿੱਤੀ ਸਾਲ ਦੌਰਾਨ OMSS ਦੇ ਤਹਿਤ ਈ-ਨਿਲਾਮੀ ਰਾਹੀਂ ਕੇਂਦਰੀ ਪੂਲ ਤੋਂ ਥੋਕ ਖਪਤਕਾਰਾਂ ਨੂੰ ਕਣਕ ਵੇਚਣ ਦਾ ਆਦੇਸ਼ ਦਿੱਤਾ ਗਿਆ ਸੀ। ਖੁਰਾਕ ਸਕੱਤਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਫ਼ਤਾਵਾਰੀ ਈ-ਨਿਲਾਮੀ ਰਾਹੀਂ ਐੱਫਸੀਆਈ ਹੁਣ ਤੱਕ 44.6 ਲੱਖ ਟਨ ਕਣਕ ਥੋਕ ਖਪਤਕਾਰਾਂ ਨੂੰ ਵੇਚ ਚੁੱਕਾ ਹੈ। 

ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ

ਚੋਪੜਾ ਨੇ ਕਿਹਾ ਕਿ ਇਸ ਨਾਲ ਖੁੱਲ੍ਹੇ ਬਾਜ਼ਾਰ 'ਚ ਘੱਟ ਕੀਮਤ 'ਤੇ ਕਣਕ ਦੀ ਉਪਲਬਧਤਾ ਵਧੀ ਹੈ, ਜਿਸ ਨਾਲ ਦੇਸ਼ ਭਰ ਦੇ ਆਮ ਖਪਤਕਾਰਾਂ ਨੂੰ ਫ਼ਾਇਦਾ ਹੋਇਆ ਹੈ। ਸਕੱਤਰ ਨੇ ਕਿਹਾ ਕਿ ਜ਼ਰੂਰਤ ਦੇ ਆਧਾਰ 'ਤੇ OMSS ਦੇ ਤਹਿਤ ਜਨਵਰੀ-ਮਾਰਚ 2024 'ਚ ਵਾਧੂ 25 ਲੱਖ ਟਨ ਕਣਕ ਵੇਚੀ ਜਾ ਸਕਦੀ ਹੈ। 

ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ

ਮੁਕਤ ਮੰਡੀ ਵਿੱਚ ਸਪਲਾਈ ਵਧਾਉਣ ਲਈ ਐੱਫਸੀਆਈ ਦੁਆਰਾ ਈ-ਨਿਲਾਮੀ ਦੇ ਰਾਹੀਂ ਹਫ਼ਤਾਵਾਰੀ ਰੂਪ ਤੋਂ ਵੇਚੇ ਜਾਣ ਵਾਲੀ ਕਣਕ ਦੀ ਮਾਤਰਾ ਨੂੰ ਤੁਰੰਤ ਪ੍ਰਭਾਵ ਨਾਲ ਤਿੰਨ ਲੱਖ ਟਨ ਤੋਂ ਵਧਾ ਕੇ ਚਾਰ ਲੱਖ ਟਨ ਕਰ ਦਿੱਤਾ ਗਿਆ ਹੈ। 'ਭਾਰਤ ਆਟਾ' ਬ੍ਰਾਂਡ ਦੇ ਤਹਿਤ ਰਿਆਇਤੀ ਦਰਾਂ 'ਤੇ ਕਣਕ ਦੇ ਆਟੇ ਦੀ ਵਿਕਰੀ 'ਤੇ ਸਕੱਤਰ ਨੇ ਕਿਹਾ ਕਿ ਅਗਲੇ ਸਾਲ ਜਨਵਰੀ ਦੇ ਅੰਤ ਤੱਕ ਇਸ ਦੀ ਮਾਤਰਾ 2.5 ਲੱਖ ਟਨ ਤੋਂ ਵਧਾ ਕੇ ਚਾਰ ਲੱਖ ਟਨ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur