ਸਰਕਾਰ ਨੇ ਫਰਟੀਲਾਈਜ਼ਰ ਕੰਪਨੀਆਂ ਨੂੰ ਦਿੱਤੀ ਵੱਡੀ ਰਾਹਤ

04/26/2018 2:24:15 PM

ਨਵੀਂ ਦਿੱਲੀ—ਫਰਟੀਲਾਈਜ਼ਰ ਕੰਪਨੀਆਂ ਨੂੰ ਸਰਕਾਰ ਵਲੋਂ ਵੱਡੀ ਰਾਹਤ ਮਿਲੀ ਹੈ। ਡਾਇਰੈਕਟ ਬੈਨੀਫਿਟ ਟਰਾਂਸਫਰ ਦੇ ਤਹਿਤ ਫਰਟੀਲਾਈਜ਼ਰ ਕੰਪਨੀਆਂ ਨੂੰ ਸਿਰਫ 15 ਦਿਨ ਦੇ ਅੰਦਰ ਸਬਸਿਡੀ ਦਾ ਭੁਗਤਾਨ ਮਿਲੇਗਾ। ਜਾਣਕਾਰੀ ਮੁਤਾਬਕ ਸਾਲ ਦੇ ਅੰਤ ਤੱਕ ਪੂਰੇ ਦੇਸ਼ 'ਚ ਡੀ.ਬੀ.ਟੀ. ਲਾਗੂ ਕਰਨ ਦੀ ਯੋਜਨਾ ਹੈ। ਵਰਣਨਯੋਗ ਹੈ ਕਿ ਫਰਟੀਲਾਈਜ਼ਰ ਸੈਕਟਰ 'ਚ ਡਾਇਰੈਕਟ ਬੈਨੀਫਿਟ ਟਰਾਂਸਫਰ ਬਾਕੀ ਸੈਕਟਰ ਤੋਂ ਵੱਖ ਹੈ। ਬਾਕੀ ਸੈਕਟਰ 'ਚ ਲਾਭਾਰਥੀ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਜਦਕਿ ਫਰਟੀਲਾਈਜ਼ਰ ਸੈਕਟਰ 'ਚ ਕੰਪਨੀਆਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਫਰਟੀਲਾਈਜ਼ਰ ਕੰਪਨੀਆਂ ਨੂੰ ਵਿਕਰੀ ਅੰਕੜਿਆਂ ਦੇ ਆਧਾਰ 'ਤੇ ਸਬਸਿਡੀ ਮਿਲੇਗੀ। ਅਜੇ ਫਰਟੀਲਾਈਜ਼ਰ ਕੰਪਨੀਆਂ ਨੂੰ ਸਬਸਿਡੀ ਦੇ ਭੁਗਤਾਨ 'ਚ ਸਾਲ ਭਰ ਲੱਗ ਜਾਂਦੇ ਹਨ।