ਦਿਵਾਲਾ ਕਾਨੂੰਨ ਦੇ ਤਹਿਤ ਸਰਕਾਰ ਨੇ ਵਸੂਲੇ 4 ਲੱਖ ਕਰੋੜ ਰੁਪਏ : ਅਨੁਰਾਗ ਠਾਕੁਰ

02/08/2020 11:20:38 AM

ਨਵੀਂ ਦਿੱਲੀ — ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਵਿੱਤੀ ਸੰਸਥਾਵਾਂ 'ਚ ਗੈਰ ਕਾਰਗੁਜ਼ਾਰੀ ਜਾਇਦਾਦ(NPA) 'ਚ ਕਮੀ ਲਿਆਉਣ ਦੀ ਕੋਸ਼ਿਸ਼ ਦੇ ਕਾਰਨ ਬੈਂਕਰਪਸੀ ਅਤੇ ਦਿਵਾਲਾ ਕਾਰਵਾਈ ਦੇ ਜ਼ਰੀਏ 4 ਲੱਖ ਕਰੋੜ ਰੁਪਏ ਦੀ ਵਸੂਲੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਵੱਡੀ ਉਪਲੱਬਧੀ ਹੈ। ਇਸਟੀਚਿਊਟ ਆਫ ਚਾਰਟਰਡ ਅਕਾਊਟੈਂਸ ਆਫ ਇੰਡੀਆ ਦੇ 70ਵੇਂ ਸਾਲਾਨਾ ਪ੍ਰੋਗਰਾਮ 'ਚ ਵਿੱਤ ਰਾਜ ਮੰਤਰੀ ਨੇ ਕਿਹਾ ਕਿ ਐਨ.ਡੀ.ਏ. ਸ਼ਾਸਨ ਦੌਰਾਨ ਇਨਸੋਲਵੈਂਸੀ ਐਕਟ ਤਹਿਤ 4 ਲੱਖ ਕਰੋੜ ਰੁਪਏ ਦੀ ਵਸੂਲੀ ਕੀਤੀ ਗਈ, ਜਿਹੜੀ ਕਿ ਇਕ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਬਿਨਾਂ ਕਿਸੇ ਵਾਧੂ ਦਸਤਾਵੇਜ਼ਾਂ ਦੇ ਆਧਾਰ ਅਧਾਰਿਤ ਪੈਨ ਕਾਰਡ ਦੇਣ ਦੀ ਵੀ ਯੋਜਨਾ ਬਣਾ ਰਹੀ ਹੈ।