ਨਕਦੀ ਸੰਕਟ ’ਚ ਘਿਰੇ ਮਹਾਰਾਸ਼ਟਰ ਸੂਬਾ ਸੜਕ ਟ੍ਰਾਂਸਪੋਰਟ ਨਿਗਮ ਨੂੰ 1,000 ਕਰੋੜ ਦਾ ਸਰਕਾਰੀ ਪੈਕੇਜ

11/10/2020 9:24:23 PM

ਮੁੰਬਈ– ਮਹਾਰਾਸ਼ਟਰ ਸਰਕਾਰ ਨੇ ਨਕਦੀ ਸੰਕਟ ’ਚ ਘਿਰੇ ਮਹਾਰਾਸ਼ਟਰ ਸੂਬਾ ਸੜਕ ਟ੍ਰਾਂਸਪੋਰਟ ਨਿਗਮ (ਐੱਮ. ਐੱਸ. ਆਰ. ਟੀ. ਸੀ.) ਨੂੰ 1,000 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕੀਤਾ।

ਸੂਬੇ ਦੇ ਟ੍ਰਾਂਸਪੋਰਟ ਮੰਤਰੀ ਅਨਿਲ ਪਰਬ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਪੈਕੇਜ ਅਗਲੇ 6 ਮਹੀਨੇ ਲਈ ਦਿੱਤਾ ਗਿਆ ਹੈ। ਉਪ-ਮੁੱਖ ਮੰਤਰੀ ਅਜੀਤ ਪਵਾਰ ਨੇ ਇਸ ਬਾਰੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਪੈਕੇਜ ਦਾ ਐਲਾਨ ਕੀਤਾ ਹੈ। ਪਰਬ ਐੱਮ. ਐੱਸ. ਆਰ. ਟੀ. ਸੀ. ਦੇ ਚੇਅਰਮੈਨ ਵੀ ਹਨ। 

ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਵਿੱਤੀ ਪੈਕੇਜ ਨਾਲ ਨਿਗਮ ਨੂੰ ਵਾਪਸ ਪਟੜੀ ’ਤੇ ਪਰਤਣ ’ਚ ਮਦਦ ਮਿਲੇਗੀ। ਨਾਲ ਹੀ ਕਰਮਚਾਰੀਆਂ ਦੀ ਤਨਖਾਹ ਅਗਲੇ 6 ਮਹੀਨੇ ਲਈ ਈਂਧਨ ਦੀ ਲਾਗਤ ਅਤੇ ਹੋਰ ਖਰਚੇ ਪੂਰਾ ਕਰਨ ’ਚ ਵੀ ਮਦਦਗਾਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਨਿਗਮ ਦੀਆਂ ਬੱਸਾਂ ’ਚ ਮੁਸਾਫਰਾਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਵਧ ਰਹੀ ਹੈ। ਉੱਥੇ ਹੀ, ਨਿਗਮ ਦੇ ਸਥਾਈ ਕਰਮਚਾਰੀਆਂ ਦੀ ਮਦਦ ਨਾਲ ਐੱਮ. ਐੱਸ. ਆਰ. ਟੀ. ਸੀ. ਦਾ ਹਿਸਾਬ-ਕਿਤਾਬ ਮੁੜ ਪਟੜੀ ’ਤੇ ਆ ਜਾਏਗੀ। ਉਦੋਂ ਤੱਕ ਸੂਬਾ ਸਰਕਾਰ ਦੀ ਇਹ ਵਿੱਤੀ ਮਦਦ ਸਮੱਸਿਆ ਦਾ ਹੱਲ ਕਰੇਗੀ। ਕੋਵਿਡ-19 ਸੰਕਟ ਕਾਰਣ ਨਿਗਮ ਨੂੰ ਤਾਲਾਬੰਦ ਦੌਰਾਨ 3,000 ਕਰੋੜ ਰੁਪਏ ਦੀ ਆਮਦਨ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਕਰਮਚਾਰੀਆਂ ਦੀ ਤਨਖ਼ਾਹ ਪੈਂਡਿੰਗ ਹੈ।

Sanjeev

This news is Content Editor Sanjeev