ਹਵਾਈ ਕਿਰਾਏ ਦੀ ਸੀਮਾ ਤੈਅ ਕਰਨ ਦੇ ਪੱਖ 'ਚ ਨਹੀਂ ਹੈ ਸਰਕਾਰ : ਸ਼ਹਿਰੀ ਹਵਾਬਾਜ਼ੀ ਸਕੱਤਰ

03/22/2023 11:17:18 AM

ਨਵੀਂ ਦਿੱਲੀ- ਮੁਕਾਬਲੇਬਾਜ਼ੀ ਨੂੰ ਖਤਮ ਕਰਨ ਲਈ ਬੇਹੱਦ ਸਸਤੀਆਂ ਹਵਾਈ ਟਿਕਟਾਂ ਦੀ ਪੇਸ਼ਕਸ਼ ਕਰਨ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹਵਾਈ ਕਿਰਾਏ ਦੀ ਸੀਮਾ ਤੈਅ ਕਰਕੇ ਮੁਕਤ ਵਪਾਰ ਅਰਥਵਿਵਸਥਾ 'ਚ ਦਖ਼ਲ ਦੇਣ ਦੇ ਹੱਕ 'ਚ ਨਹੀਂ ਹੈ। ਦਰਅਸਲ ਇਸ ਮਹੀਨੇ ਦੀ ਸ਼ੁਰੂਆਤ 'ਚ ਇੱਕ ਸੰਸਦੀ ਕਮੇਟੀ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਹਵਾਈ ਕਿਰਾਇਆਂ ਦੀ ਉਪਰਲੀ ਅਤੇ ਹੇਠਲੀ ਸੀਮਾ ਨਿਰਧਾਰਤ ਕਰਨ ਲਈ ਕਿਹਾ ਸੀ ਤਾਂ ਜੋ ਮੁਫ਼ਤ ਵਪਾਰ ਅਰਥਵਿਵਸਥਾ ਦੀ ਆੜ 'ਚ ਮੁਕਾਬਲੇ ਨੂੰ ਖਤਮ ਕਰਨ ਲਈ ਬਹੁਤ ਸਸਤੇ ਕਿਰਾਏ ਦੀ ਪੇਸ਼ਕਸ਼ ਨਾ ਕਰ ਸਕਣ।

ਇਹ ਵੀ ਪੜ੍ਹੋ- ਪਾਕਿਸਤਾਨ :  ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ 'ਚ ਵਧਿਆ ਬੇਰੁਜ਼ਗਾਰੀ ਦਾ ਸੰਕਟ
ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬੰਸਲ ਨੇ ਕਿਹਾ, "ਬੁਨਿਆਦੀ ਤੌਰ 'ਤੇ ਕਿਰਾਏ ਦੀ ਸੀਮਾ ਨੂੰ ਤੈਅ ਕਰਨਾ ਅਤੇ ਬਾਜ਼ਾਰ ਅਰਥਵਿਵਸਥਾ 'ਚ ਦਖ਼ਲ ਦੇਣਾ ਚੰਗਾ ਨਹੀਂ ਹੈ, ਅਸੀਂ ਇਸ ਦੇ ਹੱਕ 'ਚ ਨਹੀਂ ਹਾਂ। ਅਸੀਂ ਕਿਰਾਏ ਦੀ ਵੱਧ ਤੋਂ ਵੱਧ ਅਤੇ ਘੱਟੋ-ਘੱਟ ਸੀਮਾ ਤੈਅ ਕਰਨ ਦੇ ਪੱਖ 'ਚ ਵੀ ਨਹੀਂ ਹਾਂ। ਮੈਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਮੁਕਤ ਵਪਾਰ ਅਰਥਵਿਵਸਥਾ 'ਚ ਦਖ਼ਲਅੰਦਾਜ਼ੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ

ਉਨ੍ਹਾਂ ਨੇ ਅੱਗੇ ਕਿਹਾ, “ਹਾਲਾਂਕਿ, ਅਸੀਂ ਇਸ ਬਾਰੇ ਏਅਰਲਾਈਨਾਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਜ਼ਿਆਦਾ ਕਿਰਾਏ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ ਅਤੇ ਉਨ੍ਹਾਂ ਤੋਂ ਬੇਵਜ੍ਹਾ ਦੀ ਵਸੂਲੀ ਨਹੀਂ ਕੀਤੀ ਜਾਣੀ ਚਾਹੀਦੀ। ਬੰਸਲ ਨੇ ਦੱਸਿਆ ਕਿ ਟਿਕਟਾਂ ਦੀ ਵਿਕਰੀ 16 ਕਿਰਾਇਆ ਸ਼੍ਰੇਣੀਆਂ 'ਚ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 

 

Aarti dhillon

This news is Content Editor Aarti dhillon