ਕੇਂਦਰੀ ਕਰਮਚਾਰੀਆਂ ਨੂੰ ਸਰਕਾਰ ਨੇ ਦਿੱਤਾ ਤੋਹਫ਼ਾ, DA 'ਚ ਕੀਤਾ 4 ਫੀਸਦੀ ਵਾਧੇ ਦਾ ਐਲਾਨ

09/28/2022 5:35:00 PM

ਨਵੀਂ ਦਿੱਲੀ- ਦੇਸ਼ 'ਚ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਿਚਾਲੇ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਸਰਕਾਰ ਨੇ ਕੇਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਤੇ 4 ਫੀਸਦੀ ਦੇ ਵਾਧੇ 'ਤੇ ਮੋਹਰ ਲਗਾ ਦਿੱਤੀ ਹੈ। ਇਸ ਨਾਲ ਉਨ੍ਹਾਂ ਨੂੰ ਮਿਲਣ ਵਾਲੀ ਤਨਖ਼ਾਹ 'ਚ ਜ਼ੋਰਦਾਰ ਵਾਧਾ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਮੁਫ਼ਤ ਅਨਾਜ ਯੋਜਨਾ ਦਾ ਕਾਰਜਕਾਲ ਵੀ ਤਿੰਨ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਕੈਬਨਿਟ ਨੇ ਰੇਲਵੇ ਕਰਮਚਾਰੀਆਂ ਦੇ ਲਈ 78 ਦਿਨ ਦਾ ਬੋਨਸ ਵੀ ਮਨਜ਼ੂਰ ਕਰ ਦਿੱਤਾ ਹੈ। 

ਇਹ ਵੀ ਪੜ੍ਹੋ-ਬਾਜ਼ਾਰ 'ਚ ਮੰਦੀ ਜਾਰੀ, ਸੈਂਸੈਕਸ 450 ਅੰਕ ਟੁੱਟਿਆ, ਨਿਫਟੀ 16875 ਦੇ ਹੇਠਾਂ
ਕੈਬਨਿਟ ਦੀ ਮੀਟਿੰਗ 'ਚ ਲੱਗੀ ਮੋਹਰ 
ਯੂਨੀਅਨ ਕੈਬਨਿਟ ਦੀ ਬੈਠਕ 'ਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ(Dearness Allowance) 'ਚ 4 ਫੀਸਦੀ ਵਾਧੇ ਦਾ ਫ਼ੈਸਲਾ ਲਿਆ ਗਿਆ ਹੈ। ਵਰਣਨਯੋਗ ਹੈ ਕਿ ਕਮੇਟੀ ਆਫ ਇਕਨੋਮਿਕ ਅਫੇਅਰਸ ਦੀ ਬੈਠਕ ਅੱਜ ਭਾਵ ਬੁੱਧਵਾਰ ਨੂੰ ਹੋਈ ਅਤੇ ਉਸ 'ਚ ਕੇਂਦਰੀ ਕਰਮਚਾਰੀਆਂ ਦੇ ਡੀ.ਏ. 'ਚ ਵਾਧੇ 'ਤੇ ਮੋਹਰ ਲਗਾਈ ਗਈ। ਵਧਦੀ ਮਹਿੰਗਾਈ ਦੇ ਵਿਚਾਲੇ ਕੇਂਦਰੀ ਕਰਮਚਾਰੀਆਂ ਦੇ ਡੀ.ਏ.'ਚ ਵਾਧੇ (DA Hike) ਦੀਆਂ ਚਰਚਾਵਾਂ ਬੀਤੇ ਕਈ ਦਿਨਾਂ ਤੋਂ ਜਾਰੀ ਸਨ।

34 ਤੋਂ ਵਧ ਕੇ 38 ਫੀਸਦੀ ਹੋ ਗਿਆ ਡੀ.ਏ.
ਸਰਕਾਰ ਨੇ ਇਸ ਤੋਂ ਪਹਿਲਾਂ ਮਾਰਚ ਮਹੀਨੇ 'ਚ ਕੇਂਦਰੀ ਕਰਮਚਾਰੀਆਂ ਦੇ ਡੀ.ਏ. 'ਚ 3 ਫੀਸਦੀ ਦਾ ਵਾਧਾ ਕੀਤਾ ਸੀ ਜੋ 1 ਜਨਵਰੀ 2022 ਤੋਂ ਲਾਗੂ ਹੈ। ਇਸ ਵਾਧੇ ਤੋਂ ਬਾਅਦ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ 31 ਫੀਸਦੀ ਤੋਂ ਵਧ ਕੇ 34 ਫੀਸਦੀ 'ਤੇ ਪਹੁੰਚ ਗਿਆ ਸੀ। ਹੁਣ ਇਸ 'ਚ 4 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਕੇਂਦਰੀ ਕਰਮਚਾਰੀਆਂ ਨੂੰ ਮਿਲਣ ਵਾਲਾ ਡੀ.ਏ. 38 ਫੀਸਦੀ ਹੋ ਗਿਆ ਹੈ, ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਤਨਖ਼ਾਹ 'ਚ ਵਾਧੇ ਦੇ ਤੌਰ 'ਤੇ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ-ਨਵੇਂ ਹੇਠਲੇ ਪੱਧਰ 'ਤੇ ਰੁਪਿਆ, ਡਾਲਰ ਦੇ ਮੁਕਾਬਲੇ 81.90 ਤੱਕ ਪਹੁੰਚਿਆ

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੇ ਮਹਿੰਗਾਈ ਭੱਤੇ 'ਚ ਲੰਬੇ ਸਮੇਂ ਬਾਅਦ ਬੀਤੇ ਸਾਲ ਜੁਲਾਈ 2021 'ਚ ਵਾਧਾ ਕਰਦੇ ਹੋਏ ਇਸ ਨੂੰ 17 ਫੀਸਦੀ ਤੋਂ 28 ਫੀਸਦੀ ਕੀਤਾ ਸੀ। ਇਸ ਤੋਂ ਬਾਅਦ ਅਕਤੂਬਰ 2021 'ਚ ਇਕ ਹੋਰ 3 ਫੀਸਦੀ ਦਾ ਹਾਈਕ ਦਿੰਦੇ ਹੋਏ ਇਸ ਨੂੰ 31 ਫੀਸਦੀ ਕੀਤਾ ਗਿਆ ਸੀ। 
ਕਿੰਨੀ ਵਧ ਜਾਵੇਗੀ ਤਨਖ਼ਾਹ
ਸਰਕਾਰ ਨੇ ਮੌਜੂਦ ਮਹਿੰਗਾਈ ਦੇ ਅੰਕੜਿਆਂ ਨੂੰ ਦੇਖਦੇ ਹੋਏ ਡੀ.ਏ. 'ਚ 4 ਫੀਸਦੀ ਦੇ ਵਾਧੇ ਦਾ ਫ਼ੈਸਲਾ ਲਿਆ ਹੈ, ਇਸ ਦਾ ਫ਼ਾਇਦਾ 50 ਲੱਖ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਸ ਨੂੰ ਮਿਲੇਗਾ। ਸਰਕਾਰੀ ਕਰਮਚਾਰੀਆਂ ਨੂੰ ਮਿਲਣ ਵਾਲਾ ਡੀ.ਏ. ਉਨ੍ਹਾਂ ਦੀ ਵਿੱਤੀ ਸਹਾਇਤਾ ਸੈਲਰੀ ਸਟਰਕਚਰ ਦਾ ਹਿੱਸਾ ਹੁੰਦਾ ਹੈ। 
ਕੈਲਕੁਲੇਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਸਰਕਾਰ ਨੇ ਕਰਮਚਾਰੀਆਂ ਦੇ ਡੀ.ਏ. ਨੂੰ 34 ਫੀਸਦੀ ਤੋਂ ਵਧਾ ਕੇ 38 ਫੀਸਦੀ ਕਰ ਦਿੱਤਾ ਹੈ। ਅਜਿਹੇ 'ਚ ਜੇਕਰ ਅਜੇ ਕਿਸੇ ਕਰਮਚਾਰੀ ਦੀ ਬੇਸਿਕ ਸੈਲਰੀ ਜੇਕਰ 18,000 ਰੁਪਏ ਹੈ ਤਾਂ 34 ਫੀਸਦੀ ਦੇ ਹਿਸਾਬ ਨਾਲ ਮਹਿੰਗਾਈ ਭੱਤਾ 6,120 ਰੁਪਏ ਬਣਦਾ ਹੈ। ਉਧਰ ਇਸ 4 ਫੀਸਦੀ ਦਾ ਵਾਧੇ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਵਾਲਾ ਡੀ.ਏ. 6,840 ਰੁਪਏ ਹੋ ਜਾਵੇਗਾ।  

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

 

Aarti dhillon

This news is Content Editor Aarti dhillon