ਕਣਕ ਤੋਂ ਬਾਅਦ ਹੁਣ ਸਰਕਾਰ ਨੇ ਆਟਾ, ਮੈਦਾ ਅਤੇ ਸੂਜੀ ਦੀ ਬਰਾਮਦ ''ਤੇ ਕੱਸਿਆ ਸ਼ਿਕੰਜਾ

08/09/2022 4:24:50 PM

ਨਵੀਂ ਦਿੱਲੀ - ਕਣਕ ਅਤੇ ਆਟੇ ਦੇ ਨਿਰਯਾਤ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਸਰਕਾਰ ਨੇ ਹੁਣ ਮੈਦਾ, ਸੂਜੀ ਅਤੇ ਹੋਲਮੀਲ ਆਟੇ ਦੇ ਨਿਰਯਾਤ ਲਈ ਨਿਯਮ ਸਖ਼ਤ ਕਰ ਦਿੱਤੇ ਹਨ। ਸਖ਼ਤੀ ਕਾਰਨ ਇਨ੍ਹਾਂ ਦੀ ਬਰਾਮਦ 'ਤੇ ਮਾੜਾ ਅਸਰ ਪਵੇਗਾ। ਇਸ ਨਾਲ ਘਰੇਲੂ ਬਾਜ਼ਾਰ 'ਚ ਮੈਦਾ, ਸੂਜੀ ਅਤੇ ਆਟੇ ਦੀਆਂ ਕੀਮਤਾਂ 'ਚ ਕਮੀ ਆਉਣ ਦੀ ਸੰਭਾਵਨਾ ਹੈ। ਹੋਲਮੀਲ ਆਟਾ ਕਣਕ ਦਾ ਆਟਾ ਹੀ ਹੁੰਦਾ ਹੈ ਜਿਸ ਵਿੱਚ ਛਾਣਬੂਰਾ ਵੀ ਸ਼ਾਮਲ ਹੁੰਦਾ ਹੈ। ਇਹ ਆਮ ਆਟੇ ਨਾਲੋਂ ਜ਼ਿਆਦਾ ਪੌਸ਼ਟਿਕ ਹੁੰਦਾ ਹੈ।

ਇਕ ਰਿਪੋਰਟ ਮੁਤਾਬਕ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨੋਟੀਫਿਕੇਸ਼ਨ 14 ਅਗਸਤ ਤੋਂ ਲਾਗੂ ਹੋਵੇਗਾ। ਮੈਦਾ ਅਤੇ ਸੂਜੀ ਦੀ ਖੇਪ 8 ਅਗਸਤ ਤੋਂ 14 ਅਗਸਤ ਤੱਕ ਭੇਜਣ ਦੀ ਇਜਾਜ਼ਤ ਹੋਵੇਗੀ ਪਰ ਸ਼ਰਤ ਇਹ ਹੈ ਕਿ ਨੋਟੀਫਿਕੇਸ਼ਨ ਮਿਲਣ ਤੋਂ ਪਹਿਲਾਂ ਹੀ ਮਾਲ ਜਹਾਜ 'ਤੇ ਲੋਡ ਕੀਤਾ ਗਿਆ ਹੋਵੇ ਜਾਂ ਖੇਪ ਕਸਟਮ ਨੂੰ ਸੌਂਪ ਦਿੱਤੀ ਗਈ ਹੋਵੇ ਅਤੇ ਇਹ ਸਿਸਟਮ ਵਿੱਚ ਦਰਜ ਵੀ ਕੀਤਾ ਜਾ ਚੁੱਕਾ ਹੋਵੇ।

ਇਹ ਵੀ ਪੜ੍ਹੋ : ਟਾਟਾ ਮੋਟਰਜ਼ ਦੀ ਮੈਗਾ ਡੀਲ! 726 ਕਰੋੜ ਰੁਪਏ ’ਚ ਟੇਕ ਓਵਰ ਕਰੇਗੀ ਫੋਰਡ ਇੰਡੀਆ ਦਾ ਸਾਨੰਦ ਪਲਾਂਟ

ਹੁਣ ਬਰਾਮਦ ਲਈ ਲੈਣਾ ਹੋਵੇਗਾ ਗੁਣਵੱਤਾ ਸਰਟੀਫਿਕੇਟ 

ਕੇਂਦਰ ਸਰਕਾਰ ਨੇ ਕਣਕ ਅਤੇ ਆਟੇ ਦੀ ਬਰਾਮਦ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਮੌਜੂਦਾ ਨੀਤੀ ਤਹਿਤ ਕਣਕ ਦੀ ਬਰਾਮਦ ਬਾਰੇ ਅੰਤਰ-ਮੰਤਰਾਲਾ ਕਮੇਟੀ ਦੀ ਸਿਫ਼ਾਰਸ਼ ਤੋਂ ਬਾਅਦ ਹੀ ਆਟਾ ਨਿਰਯਾਤ ਕੀਤਾ ਜਾ ਸਕਦਾ ਹੈ। ਹੁਣ ਕਣਕ ਦਾ ਆਟਾ, ਮੈਦਾ ਅਤੇ ਸੂਜੀ ਦੇ ਨਿਰਯਾਤਕਾਂ ਨੂੰ ਨਿਰਯਾਤ ਨਿਰੀਖਣ ਕੌਂਸਲ ਤੋਂ ਗੁਣਵੱਤਾ ਸਰਟੀਫਿਕੇਟ ਲੈਣਾ ਹੋਵੇਗਾ। ਜ਼ਿਕਰਯੋਗ ਹੈ ਕਿ ਜੁਲਾਈ 'ਚ ਵਣਜ ਮੰਤਰਾਲੇ ਦੇ ਅਧੀਨ ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟਰੇਡ (ਡੀਜੀਐੱਫਟੀ) ਨੇ ਕਿਹਾ ਸੀ ਕਿ ਇਨ੍ਹਾਂ ਵਸਤੂਆਂ ਦੇ ਨਿਰਯਾਤਕਾਂ ਨੂੰ ਬਰਾਮਦ ਕਰਨ ਲਈ ਕਣਕ ਦੀ ਬਰਾਮਦ 'ਤੇ ਅੰਤਰ-ਮੰਤਰਾਲਾ ਕਮੇਟੀ ਦੀ ਸਿਫਾਰਸ਼ ਵੀ ਲਾਜ਼ਮੀ ਹੋਵੇਗੀ।

ਇਹ ਵੀ ਪੜ੍ਹੋ : JIO ਨੇ 1,000 ਸ਼ਹਿਰਾਂ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਨੂੰ ਦਿੱਤਾ ਅੰਤਿਮ ਰੂਪ

ਅੰਤਰ-ਮੰਤਰਾਲਾ ਕਮੇਟੀ ਦੀ ਸਿਫਾਰਸ਼ ਵੀ ਲਾਜ਼ਮੀ 

ਡੀਜੀਐਫਟੀ ਨੇ ਸੋਮਵਾਰ ਨੂੰ ਕਿਹਾ, “ਨਿਰਯਾਤ ਨੀਤੀ ਜਾਂ ਕਣਕ ਦਾ ਆਟਾ, ਮੈਦਾ, ਸੂਜੀ (ਰਵਾ ), ਹੋਲਵ੍ਹੀਟ ਆਟਾ ਵਰਗੀਆਂ ਸਮੱਗਰੀਆਂ ਨੂੰ ਕੰਟਰੋਲ ਮੁਕਤ ਕੀਤਾ ਗਿਆ ਹੈ ਪਰ ਨਿਰਯਾਤ ਲਈ ਗਠਿਤ ਅੰਤਰ-ਮੰਤਰਾਲਾ ਕਮੇਟੀ ਦੀ ਸਿਫਾਰਸ਼ ਦੀ ਲੋੜ ਹੋਵੇਗੀ। ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਵਿਖੇ ਨਿਰਯਾਤ ਨਿਰੀਖਣ ਕੌਂਸਲ ਜਾਂ EIA (ਨਿਰਯਾਤ ਨਿਰੀਖਣ ਏਜੰਸੀ) ਦੁਆਰਾ ਗੁਣਵੱਤਾ ਸਰਟੀਫਿਕੇਟ ਜਾਰੀ ਕਰਨ ਤੋਂ ਬਾਅਦ IMC ਦੁਆਰਾ ਪ੍ਰਵਾਨਿਤ ਸਾਰੇ ਨਿਰਯਾਤ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਹੈਕਰਾਂ ਦਾ ਕਾਰਾ, ਤਾਈਵਾਨ ਦੀਆਂ ਸਰਕਾਰੀ ਵੈੱਬਸਾਈਟਾਂ 'ਤੇ ਲਗਾ ਦਿੱਤਾ ਚੀਨ ਦਾ ਝੰਡਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 

Harinder Kaur

This news is Content Editor Harinder Kaur