ਵੱਡੀ ਖ਼ਬਰ! ਸਰਕਾਰ ਬਣਾਉਣ ਜਾ ਰਹੀ ਹੈ ਗੰਢਿਆਂ ਦਾ ਇੰਨਾ ਬਫਰ ਸਟਾਕ

03/10/2021 12:35:01 PM

ਨਵੀਂ ਦਿੱਲੀ- ਗੰਢਿਆਂ ਦੀਆਂ ਕੀਮਤਾਂ ਇਸ ਸਾਲ ਦੇਸ਼ ਵਿਚ ਖਪਤਕਾਰਾਂ ਦੀਆਂ ਜੇਬਾਂ ਢਿੱਲੀਆਂ ਨਹੀਂ ਕਰਨਗੀਆਂ। ਸਰਕਾਰ ਗੰਢਿਆਂ ਦਾ ਰਿਕਾਰਡ ਦੋ ਲੱਖ ਟਨ ਬਫਰ ਸਟਾਕ ਤਿਆਰ ਕਰਨ ਜਾ ਰਹੀ ਹੈ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਇਸ ਦੀ ਸਪਲਾਈ ਵਿਚ ਕੋਈ ਕਮੀ ਨਾ ਰਹੇ ਅਤੇ ਕੀਮਤਾਂ ਨੂੰ ਕਾਬੂ ਵਿਚ ਰੱਖਿਆ ਜਾ ਸਕੇ। ਇਸ ਤੋਂ ਪਹਿਲਾਂ ਇਕ ਲੱਖ ਟਨ ਬਫਰ ਸਟਾਕ ਬਣਾਉਣ ਦੀ ਯੋਜਨਾ ਸੀ।

ਸਰਕਾਰ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੰਢਿਆਂ ਦਾ ਰਿਕਾਰਡ ਬਫਰ ਸਟਾਕ ਤਿਆਰ ਕਰਨ ਦਾ ਉਦੇਸ਼ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁੱਲ ਮੁਹੱਈਆ ਕਰਾਉਣਾ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖ਼ੀ ਕਰਨਾ ਹੈ। ਪਹਿਲਾਂ ਸਰਕਾਰ ਸਿਰਫ਼ ਤਿੰਨ ਸੂਬਿਆਂ ਤੋਂ ਗੰਢਿਆਂ ਖ਼ਰੀਦ ਕਰਦੀ ਸੀ, ਜਦੋਂ ਕਿ ਇਸ ਸਾਲ ਹੋਰ ਚਾਰ ਸੂਬਿਆਂ ਤੋਂ ਖ਼ਰੀਦਣ ਦੀ ਯੋਜਨਾ ਬਣਾਈ ਗਈ ਹੈ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 'ਤੇ ਜੀ. ਐੱਸ. ਟੀ. ਨੂੰ ਲੈ ਕੇ ਕੇਂਦਰ ਚਰਚਾ ਲਈ ਤਿਆਰ : ਠਾਕੁਰ

ਸਰਕਾਰ ਦੀ ਨੋਡਲ ਖ਼ਰੀਦ ਏਜੰਸੀ 'ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਨਾਫੇਡ)' ਇਸ ਸਾਲ ਦੱਖਣੀ ਭਾਰਤ ਦੇ ਚਾਰ ਵੱਡੇ ਉਤਪਾਦਕ ਸੂਬਿਆਂ- ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਵੀ ਖ਼ਰੀਦ ਕਰੇਗੀ। ਨਾਫੇਡ ਦੇ ਪ੍ਰਬੰਧਕ ਨਿਰਦੇਸ਼ਕ ਸੰਜੀਵ ਕੁਮਾਰ ਚੱਢਾ ਨੇ ਕਿਹਾ ਕਿ ਇਸ ਸਾਲ ਸੱਤ ਸੂਬਿਆਂ ਤੋਂ ਗੰਢਿਆਂ ਦੀ ਖ਼ਰੀਦ ਕੀਤੀ ਜਾਵੇਗੀ, ਜਿਨ੍ਹਾਂ ਵਿਚ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਤੋਂ ਇਲਾਵਾ ਤਾਮਿਲਨਾਡੂ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸ਼ਾਮਲ ਹਨ। ਇਕ ਹੋਰ ਉੱਚ ਅਧਿਕਾਰੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਫ਼ਸਲ ਦੀ ਕੀਮਤ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੰਢਿਆਂ ਦੀ ਖ਼ਰੀਦ ਇਸ ਸਾਲ ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ।

ਇਹ ਵੀ ਪੜ੍ਹੋ- PAN ਨੂੰ ਲੈ ਕੇ ਨਾ ਕਰ ਸਕੇ ਇਹ ਕੰਮ ਤਾਂ ਲੱਗ ਸਕਦੈ 10,000 ਰੁ: ਜੁਰਮਾਨਾ

► ਬਫਰ ਸਟਾਕ 'ਤੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev