ਕਿਸਾਨਾਂ ਲਈ ਰਾਹਤ ਦੀ ਖ਼ਬਰ, ਫਸਲ ਲੋਨ 'ਤੇ ਵਿਆਜ 'ਚ ਛੋਟ 31 ਅਗਸਤ ਤੱਕ ਵਧਾਈ

06/05/2020 10:27:15 AM

ਮੁੰਬਈ (ਭਾਸ਼ਾ) : ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਲਾਗੂ ਤਾਲਾਬੰਦੀ ਦੇ ਮੱਦੇਜ਼ਜਰ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਫਸਲ ਲੋਨ 'ਤੇ ਵਿਆਜ ਵਿਚ 2 ਫ਼ੀਸਦੀ ਦੀ ਛੋਟ ਅਤੇ ਤੁਰੰਤ ਭੁਗਤਾਨ 'ਤੇ 3 ਫ਼ੀਸਦੀ ਦੇ ਪ੍ਰੋਤਸਾਹਨ ਨੂੰ 31 ਅਗਸਤ 2020 ਤੱਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਇਸ ਫੈਸਲੇ ਨਾਲ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ।

ਅਪ੍ਰੈਲ ਵਿਚ ਵਿਆਜ ਵਿਚ ਛੋਟ ਅਤੇ ਤੁਰੰਤ ਪੁਨਰਭੁਗਤਾਨ ਪ੍ਰੋਤਸਾਹਨ ਨੂੰ ਮਈ ਦੇ ਅੰਤ ਤੱਕ ਲਈ ਵਧਾਇਆ ਗਿਆ ਸੀ। ਰਿਜ਼ਰਵ ਬੈਂਕ ਨੇ ਇਕ ਸੂਚਨਾ ਵਿਚ ਬੈਂਕਾਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਛੋਟੀ ਮਿਆਦ ਦੇ ਫਸਲ ਲੋਨ 'ਤੇ ਇਨ੍ਹਾਂ 2 ਯੋਜਨਾਵਾਂ ਦਾ ਲਾਭ ਦੇਣ। ਇਸ ਤੋਂ ਪਹਿਲਾਂ ਭਾਰਤੀ ਰਿਜਰਵ ਬੈਂਕ ਨੇ 23 ਮਈ 2020 ਨੂੰ ਸਾਰੀਆਂ ਲੋਨ ਦੇਣ ਵਾਲੀ ਸੰਸਥਾਵਾਂ ਨੂੰ ਲੋਨ ਦੀਆਂ ਕਿਸ਼ਤਾਂ ਦੇ ਭੁਗਤਾਨ ਵਿਚ ਛੋਟ (ਮੋਰੇਟੋਰੀਅਮ) ਨੂੰ 3 ਮਹੀਨੇ ਵਧਾਉਣ ਦੀ ਮਨਜ਼ੂਰੀ ਦਿੱਤੀ ਸੀ। ਰਿਜ਼ਰਵ ਬੈਂਕ ਨੇ ਸੂਚਨਾ ਵਿਚ ਕਿਹਾ, ''ਇਹ ਯਕੀਨੀ ਕਰਨ ਲਈ ਕਿ ਮੋਰੇਟੋਰੀਅਮ ਦੀ ਵਧੀ ਮਿਆਦ ਦੌਰਾਨ ਕਿਸਾਨਾਂ ਨੂੰ ਜ਼ਿਆਦਾ ਵਿਆਜ ਦਾ ਭੁਗਤਾਨ ਨਾ ਕਰਨਾ ਪਏ, ਸਰਕਾਰ ਨੇ 31 ਅਗਸਤ 2020 ਤੱਕ ਕਿਸਾਨਾਂ ਨੂੰ 2 ਫ਼ੀਸਦੀ ਵਿਆਜ ਛੂਟ ਅਤੇ 2 ਫ਼ੀਸਦੀ ਤੁਰੰਤ ਭੁਗਤਾਨ ਪ੍ਰੋਤਸਾਹਨ ਦਿੰਦੇ ਰਹਿਣ ਦਾ ਫ਼ੈਸਲਾ ਲਿਆ ਹੈ।

cherry

This news is Content Editor cherry