ਸਰਕਾਰ ਨੇ ਕੀਤਾ ਪੈਨਸ਼ਨ ਨਿਯਮਾਂ 'ਚ ਬਦਲਾਅ, ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗੀ ਵਧ ਪੈਨਸ਼ਨ

09/24/2019 4:02:20 PM

ਨਵੀਂ ਦਿੱਲੀ — ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲਾ ਪੈਨਸ਼ਨ ਦਾ ਪੈਸਾ ਕਿਸੇ ਵੀ ਕਰਮਚਾਰੀ ਦੀ ਜ਼ਿੰਦਗੀ ਲਈ ਇਕ ਬਹੁਤ ਵੱਡਾ ਤੋਹਫਾ ਹੁੰਦਾ ਹੈ। ਇਹ ਹੀ ਕਾਰਨ ਹੈ ਕਿ ਸਰਕਾਰ ਸਮੇਂ-ਸਮੇਂ 'ਤੇ ਪੈਨਸ਼ਨ ਦੇ ਨਿਯਮਾਂ 'ਚ ਬਦਲਾਅ ਕਰਦੀ ਰਹਿੰਦੀ ਹੈ। ਸਰਕਾਰ ਨੇ ਇਸ ਕ੍ਰਮ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ ਜਿਹੜਾ ਸੋਧ ਕੀਤਾ ਹੈ ਉਸ ਨਾਲ ਲੱਖਾਂ ਕਰਮਚਾਰੀਆਂ ਨੂੰ ਫਾਇਦਾ ਹੋਣ ਵਾਲਾ ਹੈ।

ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗੀ ਵਧੀ ਹੋਈ ਪੈਨਸ਼ਨ

7 ਸਾਲ ਤੋਂ ਘੱਟ ਸੇਵਾ ਮਿਆਦ ਅੰਦਰ ਜੇਕਰ ਸਰਕਾਰੀ ਕਰਮਚਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਹੁਣ ਵਧੀ ਹੋਈ ਪੈਨਸ਼ਨ ਮਿਲੇਗੀ। ਇਸ ਕਦਮ ਦਾ ਫਾਇਦਾ ਕੇਂਦਰੀ ਆਰਮਡ ਪੁਲਿਸ ਫੋਰਸ ਦੇ ਜਵਾਨਾਂ ਦੀਆਂ ਵਿਧਵਾਵਾਂ ਨੂੰ ਮਿਲ ਸਕੇਗਾ। ਇਸ ਤੋਂ ਪਹਿਲਾਂ ਜੇਕਰ ਕਿਸੇ ਕਰਮਚਾਰੀ ਦੀ 7 ਸਾਲਾਂ ਤੋਂ ਘੱਟ ਸਮੇਂ ਦੀ ਸੇਵਾ 'ਚ ਮੌਤ ਹੋ ਜਾਂਦੀ ਸੀ ਤਾਂ ਉਸਦੇ ਪਰਿਵਾਰ ਨੂੰ ਆਖਰੀ ਤਨਖਾਹ ਦੇ 50 ਫੀਸਦੀ ਦੇ ਹਿਸਾਬ ਨਾਲ ਵਧੀ ਹੋਈ ਪੈਨਸ਼ਨ  ਮਿਲਦੀ ਸੀ। ਹੁਣ ਸਰਕਾਰ ਦੇ ਨਵੇਂ ਫੈਸਲੇ ਅਨੁਸਾਰ ਸੱਤ ਸਾਲ ਤੋਂ ਘੱਟ ਸੇਵਾ ਮਿਆਦ 'ਚ ਮੌਤ ਹੋਣ ਦੀ ਸਥਿਤੀ 'ਚ ਕਰਮਚਾਰੀ ਦੇ ਪਰਿਵਾਰਕ ਮੈਂਬਰ ਵਧੀ ਹੋਈ ਪੈਨਸ਼ਨ ਲੈਣ ਦੇ ਯੋਗ ਹੋਣਗੇ। ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕੇਂਦਰੀ ਸਿਵਲ ਸੇਵਾਵਾਂ (ਪੈਨਸ਼ਨ) ਨਿਯਮ, 1972 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਯਮ ਕੇਂਦਰੀ ਸਿਵਲ ਸੇਵਾ (ਪੈਨਸ਼ਨ) ਦੂਜਾ ਸੋਧ ਨਿਯਮ, 2019 ਇਕ ਅਕਤੂਬਰ 2019 ਤੋਂ ਲਾਗੂ ਹੋਵੇਗਾ।

ਇਹ ਹੋਵੇਗੀ ਸ਼ਰਤ

ਸਰਕਾਰੀ ਕਰਮਚਾਰੀ ਜਿਨ੍ਹਾਂ ਦੀ ਮੌਤ 1 ਅਕਤੂਬਰ 2019 ਤੱਕ 10 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੋ ਜਾਂਦੀ ਹੈ ਅਤੇ ਉਨ੍ਹਾਂ ਨੇ ਲਗਾਤਾਰ 7 ਸਾਲ ਤੱਕ ਦਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ, ਉਨ੍ਹਾਂ ਦੇ ਪਰਿਵਾਰ ਨੂੰ ਇਕ ਅਕਤੂਬਰ 2019 ਦੇ ਉਪ ਨਿਯਮ(3) ਦੇ ਤਹਿਤ ਵਧੀ ਹੋਈ ਦਰ 'ਤੇ ਪੈਨਸ਼ਨ ਮਿਲੇਗੀ। 
ਸਰਕਾਰ ਦਾ ਮੰਨਣਾ ਹੈ ਕਿ ਕੈਰੀਅਰ ਦੇ ਸ਼ੁਰੂਆਤ 'ਚ ਸਰਕਾਰੀ ਕਰਮਚਾਰੀ ਦੀ ਤਨਖਾਹ ਘੱਟ ਹੁੰਦੀ ਹੈ, ਇਸ ਲਈ ਕੈਰੀਅਰ ਦੀ ਸ਼ੁਰੂਆਤ 'ਚ ਮੌਤ ਹੋ ਜਾਣ ਦੀ ਸਥਿਤੀ 'ਚ ਪਰਿਵਾਰਕ ਪੈਨਸ਼ਨ ਦੀ ਵਧੀ ਹੋਈ ਦਰ ਜ਼ਰੂਰੀ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਪੈਨਸ਼ਨ ਦੇ ਨਿਯਮਾਂ 'ਚ ਸੋਧ ਕੀਤਾ ਹੈ।