ਸਰਕਾਰ ਦਾ ਬੰਪਰ ਆਫਰ : ਸੋਨਾ ਖਰੀਦਣ ਦਾ ਸੁਨਹਰਾ ਮੌਕਾ

07/19/2017 11:33:07 AM

ਨਵੀਂ ਦਿੱਲੀ—ਸੋਨੇ ਦੇ ਪ੍ਰਤੀ ਲੋਕਾਂ ਦੇ ਲਗਾਅ ਨੂੰ ਦੇਖਦੇ ਹੋਏ ਮੋਦੀ ਸਰਕਾਰ ਇਕ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਗੋਲਡ ਮੋਨੇਟਾਈਜੇਸ਼ਨ ਸਕੀਮ ਦੇ ਤਹਿਤ ਬੈਂਕਾਂ 'ਚ ਪਏ ਕਰੀਬ 2,000 ਕਰੋੜ ਰੁਪਏ ਦੇ ਸੋਨੇ ਦੀ ਛੇਤੀ ਨੀਲਾਮੀ ਕਰਨ ਵਾਲੀ ਹੈ। ਵਿੱਤ ਮੰਤਰਾਲਾ ਨੇ ਇਸ ਨੀਲਾਮੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਤੋਂ ਸੋਨੇ ਦੀ ਦਰਾਮਦ ਦਾ ਬੋਝ ਘੱਟ ਕਰਨ ਲਈ ਪੀ. ਐੱਮ. ਮੋਦੀ ਨੇ ਨਵੰਬਰ 2008 'ਚ ਗੋਲਡ ਮੋਨੇਟਾਈਜੇਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਸੀ ਜਿਸ ਦਾ ਮਕਸਦ ਘਰਾਂ 'ਚ ਪਏ ਸੋਨੇ ਰਾਹੀਂ ਸੋਨੇ ਦੀ ਦਰਾਮਦ ਘੱਟ ਕਰਨੀ ਸੀ। ਇਸ ਸਕੀਮ ਦੇ ਤਹਿਤ ਘਰਾਂ 'ਚ ਰੱਖੇ ਸੋਨੇ ਨੂੰ ਬੈਂਕਾਂ 'ਚ ਜਮ੍ਹਾ ਕਰਵਾਉਣ 'ਤੇ ਟੈਕਸ ਮੁਕਤ ਵਿਆਜ ਦਿੱਤਾ ਜਾਂਦਾ ਹੈ। 
ਸੁਨਿਆਰਿਆਂ ਨੂੰ ਨੀਲਾਮ ਕਰਨਗੇ ਸੋਨਾ 
ਇਸ ਸਕੀਮ ਦੇ ਤਹਿਤ ਸਰਕਾਰ ਕੋਲ ਕਰੀਬ 7.8 ਟਨ ਸੋਨਾ ਜਮਾ ਹੋ ਚੁੱਕਾ ਹੈ ਜਿਸ ਨੂੰ ਸਰਕਾਰ ਹੁਣ ਸੁਨਿਆਰਿਆਂ ਨੂੰ ਨੀਲਾਮ ਕਰੇਗੀ। ਸਕੀਮ ਦੇ ਤਹਿਤ ਸਰਕਾਰ ਨੇ 3 ਸਾਲ ਤੱਕ ਦੇ ਨਿਵੇਸ਼ 'ਤੇ ਸਰਕਾਰ ਵਲੋਂ 0.6 ਫੀਸਦੀ ਸਾਲਾਨਾ ਟੈਕਸ ਮੁਕਤ ਵਿਆਜ, 5.7 ਸਾਲ ਤੱਕ ਦੇ ਨਿਵੇਸ਼ 'ਤੇ 2.25 ਫੀਸਦੀ ਵਿਆਜ ਅਤੇ 12.15 ਸਾਲ ਤੱਕ ਦੇ ਨਿਵੇਸ਼ ਲਈ 2.5 ਫੀਸਦੀ ਸਾਲਾਨਾ ਵਿਆਜ ਦਿੱਤਾ ਜਾ ਰਿਹਾ ਹੈ। ਸਰਕਾਰ ਨੇ ਇਸ ਸਕੀਮ ਦੇ ਜਿੰਨਾ ਸਫਲ ਹੋਣ ਦੀ ਉਮੀਦ ਲਗਾਈ ਸੀ, ਓਨੀ ਸਫਲਤਾ ਹੁਣ ਤੱਕ ਨਹੀਂ ਮਿਲੀ ਹੈ। 
ਸੋਨੇ ਪ੍ਰਤੀ ਭਾਰਤੀਆਂ ਦਾ ਲਗਾਅ
ਸੋਨੇ ਦੀ ਸ਼ੁੱਧਤਾ ਦੀ ਜਾਂਚ ਲਈ ਸੀਮਿਤ ਮਾਤਰਾ 'ਚ ਕੁਲੈਕਸ਼ਨ ਅਤੇ ਪਿਊਰਿਟੀ ਟੈਸਟਿੰਗ ਸੈਂਟਰ ਹੋਣ ਕਾਰਨ ਲੋਕ ਆਪਣੇ ਘਰਾਂ 'ਚ ਰੱਖੇ ਸੋਨੇ ਨੂੰ ਜ਼ਿਆਦਾ ਨਹੀਂ ਕੱਢ ਰਹੇ ਹਨ। ਨਾਲ ਹੀ ਸੋਨੇ ਪ੍ਰਤੀ ਭਾਰਤੀਆਂ ਦਾ ਜੋ ਲਗਾਅ ਹੈ ਉਹ ਵੀ ਨਹੀਂ ਹੋਇਆ ਹੈ। ਰਿਪੋਰਟ ਮੁਤਾਬਕ ਭਾਰਤ ਦੇ ਘਰਾਂ 'ਚ ਕਰੀਬ 23,000-24,000 ਟਨ ਸੋਨਾ ਪਿਆ ਹੋਇਆ ਹੈ।