ਸਰਕਾਰੀ ਕੈਲੰਡਰਾਂ, ਡਾਇਰੀ ਦੀ ਪ੍ਰਿੰਟਿੰਗ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ

09/02/2020 9:35:18 PM

ਨਵੀਂ ਦਿੱਲੀ— ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਮੰਤਰਾਲੇ, ਵਿਭਾਗ ਅਤੇ ਜਨਤਕ ਖੇਤਰ ਦੇ ਬੈਂਕ ਕੈਲੰਡਰ, ਡਾਇਰੀ ਅਤੇ ਗ੍ਰੀਟਿੰਗ ਕਾਰਡ ਦੀ ਪ੍ਰਿੰਟਿੰਗ ਨਹੀਂ ਕਰਾਉਣਗੇ। ਇਹ ਸਭ ਡਿਜੀਟਲ ਤੇ ਆਨਲਾਈਨ ਹੀ ਉਪਲਬਧ ਹੋਣਗੇ।

ਵਿੱਤ ਮੰਤਰਾਲਾ ਨੇ ਛਪਾਈ ਨਾਲ ਜੁੜੇ ਕੰਮਾਂ ਨਾਲ ਸੰਬੰਧਤ ਆਰਿਥਕ ਨਿਰਦੇਸ਼ ਨੂੰ ਲੈ ਕੇ ਦਫ਼ਤਰ ਮੰਗ ਪੱਤਰ 'ਚ ਕੌਫੀ ਟੇਬਲ ਬੁੱਕ ਦੀ ਛਪਾਈ 'ਤੇ ਵੀ ਪਾਬੰਦੀ ਲਾਈ ਹੈ। ਇਸ 'ਚ ਈ-ਬੁੱਕ ਨੂੰ ਉਤਸ਼ਾਹਤ ਕਰਨ ਦੀ ਗੱਲ ਆਖੀ ਗਈ ਹੈ।

ਸਰਕਾਰ ਦਾ ਕਹਿਣਾ ਹੈ ਕਿ ਯੋਜਨਾ, ਸਮਾਂ-ਨਿਰਧਾਰਨ ਅਤੇ ਅਨੁਮਾਨਾਂ ਲਈ ਤਕਨੀਕੀ ਨਵੀਨਤਾ ਦਾ ਇਸਤੇਮਾਲ ਕਰਨਾ ਸਸਤਾ, ਕੁਸ਼ਲ ਅਤੇ ਪ੍ਰਭਾਵੀ ਹੈ, ਇਸ ਨੂੰ ਦੇਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ। ਵਿੱਤ ਮੰਤਰਾਲਾ ਦੇ ਅਧੀਨ ਆਉਣ ਵਾਲੇ ਖਰਚ ਵਿਭਾਗ ਨੇ ਕਿਹਾ ਹੈ, ''ਕੋਈ ਵੀ ਮੰਤਰਾਲਾ, ਵਿਭਾਗ, ਜਨਤਕ ਖੇਤਰ ਦੇ ਅਦਾਰੇ, ਸਰਕਾਰੀ ਬੈਂਕ ਅਤੇ ਸਰਕਾਰ ਦੀਆਂ ਹੋਰ ਸਾਰੀਆਂ ਇਕਾਈਆਂ ਆਉਣ ਵਾਲੇ ਸਾਲ 'ਚ ਇਸਤੇਮਾਲ ਲਈ ਦੀਵਾਰ ਕੈਲੰਡਰ, ਡੈਸਕਟਾਪ ਕੈਲੰਡਰ, ਡਾਇਰੀ ਅਤੇ ਅਜਿਹੀਆਂ ਹੋਰ ਸਮੱਗਰੀਆਂ ਦੀ ਛਪਾਈ ਨਹੀਂ ਕਰਾਉਣਗੀਆਂ। ਇਹ ਸਭ ਚੀਜ਼ਾਂ ਡਿਜੀਟਲ ਅਤੇ ਆਨਲਾਈਨ ਉਪਲਬਧ ਕਰਾਉਣ ਦੀ ਤਕਨੀਕ 'ਤੇ ਕੰਮ ਕਰੋ।''

Sanjeev

This news is Content Editor Sanjeev