ਇੰਡੀਗੋ ''ਚ ਗਵਰਨੈੱਸ ਪਾਨ ਦੀ ਦੁਕਾਨ ਤੋਂ ਵੀ ਖਰਾਬ : ਗੰਗਵਾਲ

07/10/2019 10:50:51 AM

ਨਵੀਂ ਦਿੱਲੀ — ਇੰਡੀਗੋ ਦੇ ਪ੍ਰਮੋਟਰਾਂ ਵਿਚ ਚਲਿਆ ਆ ਰਿਹਾ ਝਗੜਾ ਮੰਗਲਵਾਰ ਨੂੰ ਉਸ ਸਮੇਂ ਹੋਰ ਵਧ ਗਿਆ ਜਦੋਂ ਇਨ੍ਹਾਂ ਵਿਚੋਂ ਇਕ ਨੇ ਸੇਬੀ ਨੂੰ ਕੰਪਨੀ ਦੇ ਗਵਰਨੈੱਸ ਬਾਰੇ ਸ਼ਿਕਾਇਤ ਕਰ ਦਿੱਤੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ 'ਪਾਨ ਦੀ ਦੁਕਾਨ' ਨੇ ਵੀ ਇਸ ਮਾਮਲੇ ਵਿਚ ਕੰਪਨੀ ਤੋਂ  ਵਧੀਆ ਕੰਮ ਕੀਤਾ ਹੁੰਦਾ। ਇੰਡੀਗੋ ਵਿਚ 37 ਫੀਸਦੀ ਹਿੱਸੇਦਾਰੀ ਰੱਖਣ ਵਾਲੇ ਰਾਕੇਸ਼ ਗੰਗਵਾਲ ਨੇ 38 ਫੀਸਦੀ ਸਟੈਕ ਰੱਖਣ ਵਾਲੇ ਰਾਹੁਲ ਭਾਟਿਆ ਦੇ ਖਿਲਾਫ ਸ਼ਿਕਾਇਤ ਕੀਤੀ। 

ਪ੍ਰਮੋਟਰਾਂ ਦਾ ਝਗੜਾ

ਗੰਗਵਾਰ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਭਾਟਿਆ ਵਿਚਕਾਰ ਜਿਹੜਾ ਐਗਰੀਮੈਂਟ ਹੈ, ਉਸ ਨਾਲ ਇੰਡੀਗੋ 'ਤੇ ਭਾਟੀਆ ਨੂੰ 'ਕੰਟਰੋਲਿੰਗ ਰਾਈਟਸ' ਮਿਲੇ ਹੋਏ ਹਨ। ਇਸੇ ਕਾਰਨ ਕੰਪਨੀ ਦੇ ਸੁਤੰਤਰ ਡਾਇਰੈਕਟਰਾਂ 'ਚ ਡਾਇਵਰਸਿਟੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਇਸ ਲਈ ਕੰਪਨੀ 'ਚ ਕਾਰਪੋਰੇਟ ਗਵਰਨੈੱਸ ਦੀ ਬੁਰੀ ਹਾਲਤ ਹੋ ਗਈ ਹੈ। ਈ.ਟੀ. ਨੇ 17 ਮਈ ਨੂੰ ਅੰਕ ਵਿਚ ਖਬਰ ਦਿੱਤੀ ਸੀ ਕਿ ਐਗਰੀਮੈਂਟ ਦੇ ਹਿਸਾਬ ਨਾਲ ਭਾਟਿਆ ਦਾ ਪਾਸਾ ਭਾਰੀ ਹੈ। ਇਸ ਨੂੰ ਲੈ ਕੇ ਦੋਵਾਂ ਪ੍ਰਮੋਟਰਾਂ ਵਿਚ ਟਕਰਾਅ ਹੈ। ਗੰਗਵਾਲ ਨੇ ਸੇਬੀ ਨੂੰ ਲਿਖੇ ਲੈਟਰ ਵਿਚ ਦੋਸ਼ ਲਗਾਇਆ ਹੈ ਕਿ ਭਾਟੀਆ 'ਦੂਜੀਆਂ ਕੰਪਨੀਆਂ ਖੜ੍ਹੀਆਂ ਕਰ ਰਹੇ ਹਨ, ਜਿਹੜੀਆਂ ਇੰਡੀਗੋ ਦੇ ਨਾਲ ਦਰਜਨਾਂ ਰਿਲੇਟਿਡ ਪਾਰਟੀ ਟਰਾਂਜੈਕਸ਼ਨ ਕਰਨ।'

ਗੰਗਵਾਲ ਦਾ ਭਾਟਿਆ 'ਤੇ ਦੋਸ਼

ਗੰਗਵਾਲ ਨੇ ਇਕ ਲੈਟਰ ਬੋਰਡ ਨੂੰ ਵੀ ਲਿਖਿਆ ਹੈ। ਇਸ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਬਿਨਾ ਆਡਿਟ ਕਮੇਟੀ ਦੀ ਮਨਜ਼ੂਰੀ ਦੇ ਆਈ.ਜੀ.ਆਈ. ਗਰੁੱਪ ਦੇ ਨਾਲ ਕਈ ਰਿਲੇਟਿਡ ਪਾਰਟੀ ਟਰਾਂਜੈਕਸ਼ਨ ਕੀਤੇ ਗਏ। ਇਨ੍ਹਾਂ ਲਈ ਬਾਹਰੀ ਕੰਪਨੀਆਂ ਤੋਂ ਬੋਲੀ ਤੱਕ ਨਹੀਂ ਮੰਗਵਾਈ ਗਈ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਇਨ੍ਹਾਂ ਵਿਚੋਂ ਕਈ ਵਾਰ ਪਿਛਲੀ ਤਾਰੀਖ ਦੇ ਦਸਤਖਤ ਕੀਤੇ ਗਏ।

2003-04 'ਚ ਸ਼ੁਰੂ ਹੋਈ ਇੰਡੀਗੋ

2003-04 'ਚ ਗੰਗਵਾਲ ਅਤੇ ਭਾਟਿਆ ਨੇ ਭਾਰਤ ਦੇ ਨਾਲ ਮਿਲ ਕੇ ਇੰਡੀਗੋ ਏਅਰਵਾਈਨ ਲਾਂਚ ਕੀਤੀ। ਏਅਰਲਾਈਨ ਨੇ ਕਰੀਬ 2-3 ਸਾਲ ਤੱਕ ਵਧੀਆ ਅਤੇ ਅਸਾਨੀ ਨਾਲ ਓਪਰੇਟਿੰਗ ਕੀਤੀ ਅਤੇ ਇਸ ਤੋਂ ਬਾਅਦ ਘੱਟ ਕੀਮਤ ਵਾਲੀ ਇਸ ਹਵਾਈ ਸੇਵਾ ਕੰਪਨੀ ਨੇ ਵੱਡਾ ਵਿਸਥਾਰ ਕੀਤਾ। ਦੇਸ਼ ਵਿਚ ਮਾਰਕਿਟ ਸ਼ੇਅਰ ਦੇ ਤੌਰ 'ਤੇ ਇਹ ਨੰਬਰ 1 ਏਅਰਲਾਈਨ ਬਣ ਗਈ।

ਗੰਗਵਾਰ ਨੂੰ 30 ਸਾਲਾ ਦਾ ਤਜਰਬਾ

ਗੰਗਵਾਲ ਅਮਰੀਕੀ ਨਾਗਰਿਕ ਅਤੇ ਨਾਨ ਐਗਜ਼ੀਕਿਊਟਿਵ ਡਾਇਰੈਕਟਰ ਹੈ। ਉਨ੍ਹਾਂ ਕੋਲ ਐਵੀਏਸ਼ਨ ਇੰਡਸਟਰੀ 'ਚ 30 ਸਾਲ ਤੋਂ ਜ਼ਿਆਦਾ ਦਾ ਤਜਰਬਾ ਅਤੇ ਏਅਰਲਾਈਨ ਵਿਚ ਤਕਰੀਬਨ 37 ਫੀਸਦੀ ਸਟੈਕਸ ਹੈ। ਉਹ 1984 ਤੋਂ ਕਰੀਬ 10 ਸਾਲ ਤੱਕ ਅਮਰੀਕਾ 'ਚ ਰਹੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਈ.ਵੀ.ਪੀ.(ਪਲਾਨਿੰਗ ਐਂਡ ਡਵੈਲਪਮੈਂਟ) ਦੇ ਤੌਰ 'ਤੇ ਏਅਰ ਫਰਾਂਸ ਜੁਆਇਨ ਕਰ ਲਿਆ। ਇਸ ਦੇ ਬਾਅਦ ਉਨ੍ਹਾਂ ਨੇ ਯੂ.ਏ.ਐੱਸ. ਏਅਰਵੇਜ਼ ਗਰੁੱਪ ਅਤੇ ਯੂ.ਏ.ਐਸ. ਏਅਰਵੇਜ਼ 'ਚ ਬਤੌਰ ਪ੍ਰੈਜ਼ੀਡੈਂਟ ਅਤੇ ਸੀ.ਈ.ਓ. 2001 ਤੱਕ ਕੰਮ ਕੀਤਾ। 

ਕਰਮਚਾਰੀਆਂ ਦੀ ਸ਼ਿਕਾਇਤ

ਵਿਦੇਸ਼ਾਂ ਵਿਚ ਟਾਪ ਐਵੀਏਸ਼ਨ ਪ੍ਰੋਫੈਸ਼ਨਲਸ ਦਾ ਵੱਡਾ ਨੈੱਟਵਰਕ ਰੱਖਣ ਵਾਲੇ ਗੰਗਵਾਲ ਨੇ ਇੰਡੀਗੋ ਦੇ ਵਿਦੇਸ਼ੀ ਬਜ਼ਾਰਾਂ ਵਿਚ ਵਿਸਥਾਰ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪਿਛਲੀ ਗਰਮੀਆਂ 'ਚ ਇੰਡੀਗੋ ਦੇ ਪ੍ਰੈਜ਼ੀਡੈਂਟ ਆਦਿੱਤਯ ਘੋਸ਼ ਨੇ ਕੰਪਨੀ ਛੱਡ ਦਿੱਤੀ ਸੀ। ਇਸ ਤੋਂ ਪਹਿਲਾਂ ਇੰਡੀਗੋ ਦੇ ਪ੍ਰਮੁੱਖ ਕਮਰਸ਼ਲ ਅਤੇ ਨੈੱਟਵਰਕ ਚੀਫ ਸੰਜੇ ਕੁਮਾਰ ਨੇ ਵੀ ਕੰਪਨੀ ਨੂੰ ਛੱਡ ਦਿੱਤਾ ਸੀ। ਇੰਡੀਗੋ ਦੇ ਕਰਮਚਾਰੀਆਂ ਨੇ ਪਹਿਲੀ ਵਾਰ ਕੰਪਨੀ ਵਿਚ ਕੰਮ ਕਰਨ ਦੇ ਮਾਹੌਲ ਨੂੰ ਲੈ ਕੇ ਸ਼ਿਕਾਇਤ ਕੀਤੀ।