ਤਨਿਸ਼ਕ ਨੇ ਪੇਸ਼ ਕੀਤੀ ''ਜਿਊਲਸ ਆਫ ਰਾਇਲਟੀ'' ਕੁਲੈਕਸ਼ਨ

08/18/2017 1:24:08 AM

ਨਵੀਂ ਦਿੱਲੀ-ਤਨਿਸ਼ਕ ਨੇ ਗਹਿਣਿਆਂ ਦੀ ਨਵੀਂ ਕਲੈਕਸ਼ਨ 'ਜਿਊਲਸ ਆਫ ਰਾਇਲਟੀ' ਪੇਸ਼ ਕੀਤੀ ਹੈ, ਜਿਸ 'ਚ ਡਾਇਮੰਡ ਅਤੇ ਪੋਲਕੀ ਜਿਊਲਰੀ ਦੇ ਨਵੀਨਤਮ ਗਹਿਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਗਹਿਣੇ ਭਾਰਤ ਦੇ ਸ਼ਾਹੀ ਘਰਾਣਿਆਂ ਦੀਆਂ ਸ਼ਾਹੀ ਤਿਜੌਰੀਆਂ 'ਚ ਬੰਦ ਕਰੀਬ 100 ਵਿਲੱਖਣ ਡਿਜ਼ਾਈਨਾਂ ਤੋਂ ਪ੍ਰੇਰਿਤ ਹਨ । ਇਸ ਕਲੈਕਸ਼ਨ ਨੂੰ ਆਧੁਨਿਕ ਭਾਰਤੀ ਔਰਤਾਂ ਨੂੰ ਧਿਆਨ 'ਚ ਰੱਖ ਕੇ ਖਾਸ ਤੌਰ 'ਤੇ ਡਿਜ਼ਾਈਨ ਕੀਤਾ ਗਿਆ ਹੈ। ਤਨਿਸ਼ਕ ਦੇ ਜਿਊਲਸ ਆਫ ਰਾਇਲਟੀ ਨੂੰ ਲਾਂਚ ਕਰਦਿਆਂ ਤੀਵਾਰੀ (ਜਨਰਲ ਮੈਨੇਜਰ-ਮਾਰਕੀਟਿੰਗ ਜਿਊਲਰੀ ਡਵੀਜ਼ਨ, ਟਾਈਟਨ ਕੰਪਨੀ ਲਿਮਟਿਡ) ਨੇ ਦੱਸਿਆ ਕਿ ਅੱਜ ਦੀ ਔਰਤ ਦੀ ਸ਼ਖਸੀਅਤ ਖਿੱਚ ਅਤੇ ਸੰਤੁਲਨ ਦਾ ਬੇਜੋੜ ਮੇਲ ਹੈ।