ਰੇਲਵੇ ਸਟੇਸ਼ਨਾਂ 'ਤੇ ਮੁਫਤ Wi-Fi ਸੇਵਾ ਬੰਦ ਕਰੇਗਾ ਗੂਗਲ

02/18/2020 10:07:08 AM

ਨਵੀਂ ਦਿੱਲੀ — ਗੂਗਲ ਨੇ ਦੁਨੀਆ ਭਰ 'ਚ ਰੇਲਵੇ ਸਟੇਸ਼ਨਾਂ 'ਤੇ ਮੁਫਤ ਵਾਈ-ਫਾਈ ਦੇਣ ਵਾਲਾ 'ਸਟੇਸ਼ਨ' ਪ੍ਰੋਗਰਾਮ ਇਸ ਸਾਲ ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਵਿਚ ਸਰਕਾਰੀ ਕੰਪਨੀ ਰੇਲਟੇਲ 5600 ਸਟੇਸ਼ਨਾਂ 'ਤੇ ਮੁਫਤ ਵਾਈ-ਫਾਈ ਦੀ ਦੀ ਸਹੂਲਤ ਦਿੰਦੀ ਹੈ। ਇਨ੍ਹਾਂ ਵਿੱਚੋਂ 415 'ਤੇ ਗੂਗਲ ਟੈਕਨੀਕਲ ਸਪੋਰਟ ਦਿੰਦਾ ਹੈ। ਅਫਸਰਾਂ ਨੇ ਦੱਸਿਆ ਕਿ ਗੂਗਲ ਨਾਲ 5 ਸਾਲਾਂ ਦਾ ਇਕਰਾਰ ਕੀਤਾ ਸੀ ਜਿਹੜਾ ਕਿ ਇਸ ਸਾਲ ਖਤਮ ਹੋ ਰਿਹਾ ਹੈ। ਇਸ ਤੋਂ ਬਾਅਦ ਇਨ੍ਹਾਂ ਸਟੇਸ਼ਨਾਂ 'ਤੇ ਸਹੂਲਤਾਂ ਦਾ ਸੰਚਾਲਨ ਰੇਲਟੇਲ ਕਰੇਗੀ। ਇਥੇ ਇਕ ਮਿੰਟ ਲਈ ਵੀ ਮੁਫਤ ਇੰਟਰਨੈਟ ਬੰਦ ਨਹੀਂ ਹੋਵੇਗਾ। ਸਟੇਸ਼ਨ ਪ੍ਰੋਗ੍ਰਾਮ ਬੰਦ ਕਰਨ ਦੇ ਪਿੱਛੇ ਗੂਗਲ ਦੀ ਦਲੀਲ ਹੈ ਕਿ ਪਿਛਲੇ 5 ਸਾਲਾਂ 'ਚ ਡਾਟਾ ਦੀ ਕੀਮਤ ਬਹੁਤ ਜ਼ਿਆਦਾ ਘੱਟ ਹੋਈ ਹੈ।

ਗੂਗਲ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤ ਵਿਚ ਮੋਬਾਈਲ ਡਾਟਾ ਦੁਨੀਆ ਵਿਚ ਸਭ ਤੋਂ ਸਸਤਾ ਹੈ। ਭਾਰਤ ਵਿਚ ਔਸਤਨ 10 ਜੀ.ਬੀ. ਡਾਟਾ ਭਾਰਤੀ ਯੂਜ਼ਰ ਹਰ ਮਹੀਨੇ ਇਸਤੇਮਾਲ ਕਰਦੇ ਹਨ। ਅਧਿਕਾਰੀ ਨੇ ਕਿਹਾ ਕਿ ਬਦਲਦੇ ਮਾਹੌਲ 'ਚ ਦੇਸ਼ ਭਰ 'ਚ ਸਾਡੇ ਪਾਰਟਨਰਸ 'ਚ ਟੈਕਨੀਕਲ ਜ਼ਰੂਰਤਾਂ ਅਤੇ ਇਨਫਰਾਸਟਰੱਕਚਰ ਦੀਆਂ ਚੁਣੌਤੀਆਂ ਨੇ ਰੇਲਵੇ ਸਟੇਸ਼ਨਾਂ 'ਤੇ ਸੇਵਾਵਾਂ ਨੂੰ ਵਧਾਉਣ ਅਤੇ ਜਾਰੀ ਰੱਖਣ 'ਚ ਔਕੜਾਂ ਪੈਦਾ ਕਰ ਦਿੱਤੀਆਂ ਹਨ।