ਗੂਗਲ ਪੇਅ ਨੇ ਭਾਰਤ 'ਚ ਪੇਸ਼ ਕੀਤੇ ਨਵੇਂ ਫੀਚਰ

09/20/2019 11:00:23 AM

ਨਵੀਂ ਦਿੱਲੀ—ਇੰਟਰਨੈੱਟ ਦਿੱਗਜ ਗੂਗਲ ਨੇ ਭਾਰਤ 'ਚ ਆਪਣੇ ਭੁਗਤਾਨ ਪਲੇਟਫਾਰਮ ਗੂਗਲ ਪੇਅ ਨਾਲ ਜੁੜੇ ਕਈ ਨਵੇਂ ਫੀਚਰ ਅਤੇ ਉਤਪਾਦ ਪੇਸ਼ ਕਰਕੇ ਜ਼ਿਆਦਾ ਕਾਰੋਬਾਰ ਜੁਟਾਉਣ ਦੇ ਨਾਲ ਹੀ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜਣ ਦੀ ਮੁਹਿੰਮ ਦਾ ਐਲਾਨ ਕਰ ਦਿੱਤਾ ਹੈ। ਗੂਗਲ ਪੇਅ ਨੇ ਭਾਰਤ ਲਈ ਖਾਸ ਤੌਰ 'ਤੇ ਕੇਂਦਰਿਤ ਆਪਣੇ 'ਗੂਗਲ ਫਾਰ ਇੰਡੀਆ' ਪ੍ਰੋਗਰਾਮ 'ਚ ਵੀਰਵਾਰ ਨੂੰ ਕਾਰੋਬਾਰੀਆਂ ਅਤੇ ਸਥਾਪਨਾਵਾਂ ਲਈ ਇਕ ਵੱਖਰਾ ਐਪ 'ਗੂਗਲ ਪੇਅ ਫਾਰ ਬਿਜ਼ਨੈੱਸ' ਨੂੰ ਪੇਸ਼ ਕੀਤਾ। ਇਸ ਐਪ ਨਾਲ ਡਿਜੀਟਲ ਭੁਗਤਾਨ ਕਰਨ ਲਈ ਕਾਰੋਬਾਰੀ ਵੈਰੀਫਿਕੇਸ਼ਨ ਅਤੇ ਪੂੰਜੀਕਰਣ ਦੀ ਪ੍ਰਕਿਰਿਆ ਮਿੰਟਾਂ 'ਚ ਪੂਰੀ ਕਰ ਸਕਦੇ ਹਨ।
ਗੂਗਲ ਨੇ ਇਸ ਮੌਕੇ 'ਤੇ ਇਕ ਪੇਸ਼ਕਾਰੀ ਵੀ ਦਿੱਤੀ ਜਿਸ 'ਚ 'ਗਾਹਕ ਨੂੰ ਜਾਣੋ' ਪ੍ਰਕਿਰਿਆ ਪੂਰੀ ਕਰਨ ਲਈ ਵੀਡੀਓ ਕਾਲਿੰਗ ਐਪ ਗੂਗਲ ਡੁਓ ਦੇ ਨਾਲ ਆਵਾਜ਼ ਆਧਾਰਿਤ ਅਸਿਸਟੈਂਟ ਦੀ ਵਰਤੋਂ ਕਰਕੇ ਪੰਜੀਕਰਣ ਕੀਤਾ ਗਿਆ। ਗੂਗਲ ਪੇਅ ਦੇ ਉਤਪਾਦ ਪ੍ਰਬੰਧਨ ਨਿਰਦੇਸ਼ਕ ਅੰਬਰੀਸ਼ ਕੇਨਗੇ ਨੇ ਕਿਹਾ ਕਿ ਗੂਗਲ ਪੇਅ ਫਾਰ ਬਿਜ਼ਨੈੱਸ ਐਪ ਛੋਟੇ ਅਤੇ ਮੱਧ ਦੁਕਾਨਦਾਰਾਂ ਲਈ ਸਰਲ ਅਤੇ ਸਹਿਜ ਤਰੀਕੇ ਨਾਲ ਡਿਜੀਟਲ ਭੁਗਤਾਨ ਕਰਨ ਦਾ ਇਕ ਆਸਾਨ ਅਤੇ ਮੁਫਤ ਜ਼ਰੀਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਪਹਿਲ ਨਾਲ ਦੁਕਾਨਦਾਰ ਹੁਣ ਜ਼ਿਆਦਾ ਭਰੋਸੇ ਦੇ ਨਾਲ ਡਿਜੀਟਲ ਭੁਗਤਾਨ ਨੂੰ ਅਪਣਾਉਣਗੇ ਅਤੇ ਆਨਲਾਈਨ ਵਿੱਤੀ ਸੇਵਾਵਾਂ ਦਾ ਲੰਬੇ ਸਮੇਂ ਵਾਧੇ 'ਚ ਯੋਗਦਾਨ ਦੇਣਗੇ।
ਗੂਗਲ ਪੇਅ ਦੇ ਨੈਕਟਸ ਬਿਲੀਅਨ ਯੂਜ਼ਰਸ ਇਨੀਸ਼ੀਏਵਿਟ ਅਤੇ ਭੁਗਤਾਨ ਉਪ ਪ੍ਰਧਾਨ ਸੀਜ਼ਰ ਸੇਨਗੁਪਤਾ ਨੇ ਦੱਸਿਆ ਕਿ ਇਸ ਭੁਗਤਾਨ ਐਪ ਨੂੰ ਲਾਂਚ ਕਰਨ ਤੋਂ ਪਹਿਲਾਂ ਬੰਗਲੁਰੂ, ਹੈਦਰਾਬਾਦ ਅਤੇ ਗੁਰੂਗ੍ਰਾਮ ਦੇ ਕਈ ਦੁਕਾਨਦਾਰਾਂ ਦੇ ਨਾਲ ਮਹੀਨਿਆਂ ਤੱਕ ਪਰਖਿਆ ਗਿਆ ਸੀ। ਕੰਪਨੀ ਨੇ ਪਹਿਲੀ ਵਾਰ ਡਿਜੀਟਲ ਭੁਗਤਾਨ ਕਰਨ ਵਾਲੇ ਗਾਹਕਾਂ ਨੂੰ ਨੈਕਸਟ ਬਿਲੀਅਨ ਗਰੁੱਪ ਦੇ ਨਾਲ ਰੱਖਿਆ ਹੈ। ਇਸ ਮੌਕੇ 'ਤੇ ਗੂਗਲ ਪੇਅ ਨੇ ਡੈਬਿਟ ਅਤੇ ਕ੍ਰੈਡਿਟ ਕਾਰਡ ਧਾਰਕਾਂ ਲਈ ਟੋਕਨ ਕਾਰਡ ਸ਼ੁਰੂ ਕਰਨ ਦੀ ਵੀ ਘੋਸ਼ਣਾ ਕੀਤੀ।

Aarti dhillon

This news is Content Editor Aarti dhillon