ਗੂਗਲ ਸੀ.ਈ.ਓ. ਪਿਚਾਈ ''ਤੇ ਇਸ ਹਫਤੇ ਪੈਸਿਆਂ ਦੀ ਬਾਰਿਸ਼

04/24/2018 11:11:42 AM

ਨਵੀਂ ਦਿੱਲੀ—ਗੂਗਲ ਦੇ ਸੀ.ਈ.ਓ. ਸੰੁਦਰ ਪਿਚਾਈ ਲਈ ਇਹ ਹਫਤਾ ਪੈਸਿਆਂ ਦੀ ਬਾਰਿਸ਼ ਤੋਂ ਘੱਟ ਨਹੀਂ ਹੋਵੇਗਾ | ਇਕ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਪਿਚਾਈ 2014 'ਚ ਪ੍ਰਮੋਸ਼ਨ ਤੋਂ ਪਹਿਲਾਂ ਮਿਲਿਆ 3,53,939 ਰਿਸਟਿ੍ਕਟਿਡ ਸ਼ੇਅਰਸ ਦਾ ਐਵਾਰਡ ਵੇਸਟ ਕਰ ਸਕਣਗੇ | ਇਸ ਦਾ ਮਤਲੱਬ ਇਹ ਹੈ ਕਿ ਗੂਗਲ ਦੀ ਪੈਰੰਟ ਕੰਪਨੀ ਐਫਲਾਬੇਟ ਇੰਕ 'ਚ ਪ੍ਰਮੋਸ਼ਨ ਤੋਂ ਪਹਿਲਾਂ ਮਿਲੇ ਸ਼ੇਅਰਸ ਨੂੰ ਹੁਣ ਪਿਚਾਈ ਵੇਚ ਸਕਣਗੇ | ਰਿਸਟਿ੍ਕਟੇਡ ਸ਼ੇਅਰ ਨੂੰ ਇਕ ਸਮੇਂ ਦੇ ਬਾਅਦ ਹੀ ਵੇਚਿਆ ਜਾ ਸਕਦਾ ਹੈ |
ਪਿਛਲੇ ਹਫਤੇ ਦੇ ਆਖਿਰ 'ਚ ਇਨ੍ਹਾਂ ਸ਼ੇਅਰਸ ਦੀ ਕੀਮਤ 380 ਮਿਲੀਅਨ ਡਾਲਰ ਦੇ ਕਰੀਬ ਸੀ | ਬਲਿਊਬਰਗ ਵਲੋਂ ਜੁਟਾਏ ਗਏ ਡਾਟਾ 'ਤੇ ਨਜ਼ਰ ਪਾਈਏ ਤਾਂ ਇਹ ਰਕਮ ਕਿਸੇ ਪਬਲਿਕ ਕੰਪਨੀ ਦੇ ਐਗਜ਼ੀਕਿਊਟਿਵ ਨੂੰ ਦਿੱਤਾ ਗਿਆ ਸਭ ਤੋਂ ਵੱਡਾ ਪੇਆਊਟ ਹੋਵੇਗਾ | 
ਐਫਲਾਬੇਟ ਇੰਕ ਦੇ ਗੂਗਲ ਦੀ ਕਮਾਨ 45 ਸਾਲ ਦੇ ਪਿਚਾਈ 2015 ਤੋਂ ਸੰਭਾਲ ਰਹੇ ਹਨ | ਐਫਲਾਬੇਟ 'ਚ ਪ੍ਰਾਡਕਟਸ ਦੇ ਸੀਨੀਅਰ ਪ੍ਰਾਈਸ ਪ੍ਰੈਜ਼ੀਟੈਂਟ ਦੇ ਅਹੁਦੇ 'ਤੇ ਪ੍ਰਮੋਟ ਹੋਣ ਨਾਲ ਇਕ ਸਾਲ ਪਹਿਲਾਂ ਉਨ੍ਹਾਂ ਨੂੰ ਇਹ ਸ਼ੇਅਰਸ ਮਿਲੇ ਸਨ | ਕੋ-ਫਾਊਾਡਰ ਲੈਰੀ ਪੇਜ ਦੀਆਂ ਅਧਿਕਤਰ ਜ਼ਿੰਮੇਦਾਰੀਆਂ ਪਿਚਾਈ ਨੇ ਪ੍ਰਮੋਸ਼ਨ ਤੋਂ ਬਾਅਦ ਤੋਂ ਸੰਭਾਲਨੀਆਂ ਸ਼ੁਰੂ ਕਰ ਦਿੱਤੀਆਂ ਸਨ | ਸ਼ੇਅਰਸ ਦਾ ਇਹ ਐਵਾਰਡ ਮਿਲਣ ਦੇ ਸਮੇਂ ਤੋਂ ਹੁਣ ਤੱਕ ਐਲਫਾਬੇਟ ਦੇ ਸਟਾਕ 90 ਫੀਸਦੀ ਵਧ ਚੁੱਕੇ ਹਨ | 
ਇਸ ਤੋਂ ਪਹਿਲਾਂ ਵੀ ਟੈੱਕ ਐਗਜ਼ੀਕਿਊਟਿਵਸ ਨੂੰ ਵੱਡੇ ਪੇਆਊਟਸ ਮਿਲੇ ਹਨ | ਫੇਸਬੁੱਕ ਦੇ ਮਾਰਕ ਜਕਰਬਰਗ ਨੂੰ 2.28 ਬਿਲੀਅਨ ਡਾਲਰ ਕੰਪਨੀ ਦੇ ਆਈ.ਪੀ.ਆਫਰਿੰਗ ਦੇ ਸਮੇਂ ਮਿਲੇ ਸਨ | 2016 'ਚ ਟੈਸਲਾ ਦੇ ਏਲਨ ਮਸਕ 1.34 ਬਿਲੀਅਨ ਡਾਲਰ ਮਿਲੇ ਸਨ | ਗੂਗਲ ਨੇ ਅਜੇ 2017 ਲਈ ਪਿਚਾਈ ਨੂੰ ਮਿਲਣ ਵਾਲਾ ਕਾਮਪੇਂਸੇਸ਼ਨ ਪਬਲਿਕ ਨਹੀਂ ਕੀਤਾ ਹੈ |