ਮੰਦੀ ਵਿਚਾਲੇ ਮੋਦੀ ਸਰਕਾਰ ਨੂੰ ਵੱਡੀ ਰਾਹਤ, ਉਦਯੋਗਿਕ ਉਤਪਾਦਨ ਦਰ 'ਚ ਹੋਇਆ ਵਾਧਾ

09/12/2019 6:27:09 PM

ਨਵੀਂ ਦਿੱਲੀ— ਆਰਥਿਕ ਮੋਰਚੇ 'ਤੇ ਮੋਦੀ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਜੁਲਾਈ 'ਚ ਉਦਯੋਗਿਕ ਉਤਪਾਦਨ ਦਰ 2 ਫੀਸਦੀ ਤੋਂ ਵਧ ਕੇ 4.3 ਫੀਸਦੀ ਪਹੁੰਚ ਗਈ ਹੈ। ਜੂਨ 'ਚ ਉਦਯੋਗਿਕ ਉਤਪਾਦਨ ਦਰ ਸਾਲ ਦੇ ਸਭ ਤੋਂ ਹੇਠਲੇ  ਪੱਧਰ 2 ਫੀਸਦੀ 'ਤੇ ਸੀ। ਉਥੇ ਹੀ ਪਿਛਲੇ ਸਾਲ ਦੇ ਮੁਕਾਬਲੇ ਉਤਪਾਦਨ ਦਰ 'ਚ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਮੈਨਿਊਫੈਕਚਰਿੰਗ ਗ੍ਰੋਥ 'ਚ ਵੀ ਵਾਧਾ ਹੋਇਆ ਹੈ। ਜੁਲਾਈ 'ਚ ਮੈਨਿਊਫੈਕਚਰਿੰਗ ਗ੍ਰੋਥ 1.6 ਫੀਸਦੀ ਸੀ, ਜੋ ਅਗਸਤ 'ਚ ਵਧ ਕੇ 4.2 ਫੀਸਦੀ ਹੋ ਗਈ ਹੈ। ਮਹੀਨੇ ਦਰ ਮਹੀਨੇ ਆਧਾਰ 'ਤੇ ਜੁਲਾਈ 'ਚ ਮੈਨਿਊਫੈਕਚਰਿੰਗ ਸੈਕਟਰ ਦੀ ਗ੍ਰੋਥ 1.2 ਫੀਸਦੀ ਤੋਂ ਵਧ ਕੇ 4.2 ਫੀਸਦੀ ਰਹੀ ਹੈ। ਜਦਕਿ ਮਾਇਨਿੰਗ ਸੈਕਟਰ ਦੀ ਗ੍ਰੋਥ 1.6 ਫੀਸਦੀ ਤੋਂ ਵਧ ਕੇ 4.9 ਫੀਸਦੀ 'ਤੇ ਪਹੁੰਚ ਗਈ ਹੈ। ਹਾਲਾਂਕਿ ਜੁਲਾਈ 'ਚ ਬਿਜਲੀ ਦਾ ਉਤਪਾਦਨ ਘਟਿਆ ਹੈ ਤੇ ਇਹ ਜੂਨ ਦੇ 8.2 ਫੀਸਦੀ ਤੋਂ ਡਿੱਗ ਕੇ 4.8 ਫੀਸਦੀ 'ਤੇ ਆ ਗਿਆ ਹੈ।
ਦਰਅਸਲ ਉਦਯੋਗਿਕ ਉਤਪਾਦਨ ਦਰ 'ਚ ਵਾਧੇ ਨਾਲ ਦੇਸ਼ ਦੀ ਅਰਥਵਿਵਸਥਾ ਲਈ ਸਾਕਾਰਾਤਮਕ ਸੰਕੇਤ ਹਨ। ਕਿਉਂਕਿ ਪਿਛਲੇ ਮਹੀਨਿਆਂ ਤੋਂ ਲਗਾਤਾਰ ਹਰ ਆਰਥਿਕ ਮੋਰਚੇ 'ਤੇ ਗ੍ਰੋਥ ਦਾ ਅੰਕੜਾ ਹੇਠਾ ਡਿੱਗ ਰਿਹਾ ਸੀ।

Inder Prajapati

This news is Content Editor Inder Prajapati