ਖਾਣ ਦੇ ਸ਼ੌਕੀਣ ਲੋਕਾਂ ਲਈ ਖੁਸ਼ਖਬਰੀ, Zomato ਨੇ ਲਾਂਚ ਕੀਤਾ ਇਹ ਖਾਸ ਕਾਰਡ

03/02/2020 6:47:10 PM

ਨਵੀਂ ਦਿੱਲੀ — RBL ਬੈਂਕ ਅਤੇ ਜ਼ੋਮੈਟੋ ਨੇ ਮਾਸਟਰ ਕਾਰਡ ਦੇ ਸਹਿਯੋਗ ਨਾਲ ਸੋਮਵਾਰ ਨੂੰ ਐਕਸਕਲੁਸਿਵ 'ਐਡੀਸ਼ਨ ਕ੍ਰੈਡਿਟ ਕਾਰਡ' ਲਾਂਚ ਕੀਤਾ ਹੈ। ਇਥੇ ਆਯੋਜਿਤ ਇਕ ਪ੍ਰੋਗਰਾਮ 'ਚ ਜ਼ੋਮੈਟੋ ਨੇ 'ਐਡਿਸ਼ਨ ਕ੍ਰੈਡਿਟ ਕਾਰਡ' ਲਾਂਚ ਕੀਤਾ। ਇਹ ਆਪਣੀ ਕਿਸਮ ਦੇ ਪਹਿਲੇ ਸਹਿ-ਬ੍ਰਾਂਡਿਡ ਕ੍ਰੈਡਿਟ ਕਾਰਡਸ ਹਨ ਅਤੇ ਮਾਸਟਰ ਕਾਰਡ ਨਾਲ ਸਬੰਧਿਤ ਹਨ। ਇਨ੍ਹਾਂ ਕਾਰਡਸ ਦੁਆਰਾ ਜੋਮੈਟੋ 'ਤੇ ਖਾਣੇ(ਮੀਲ/ਭੋਜਨ) ਦਾ ਆਰਡਰ ਕਰਨ ਜਾਂ ਫਿਰ ਆਨਲਾਈਨ ਅਤੇ ਆਫਲਾਈਨ ਖਰੀਦਦਾਰੀ ਕਰਨ  'ਤੇ ਹਰ ਵਾਰ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ। ਐਡੀਸ਼ਨ ਕ੍ਰੈਡਿਟ ਕਾਰਡ ਨੂੰ ਐਡੀਸ਼ਨ ਅਤੇ ਐਡੀਸ਼ਨ ਕਲਾਸਿਕ ਦੋ ਰੂਪਾਂ ਵਿਚ ਲਾਂਚ ਕੀਤਾ ਗਿਆ ਹੈ।

ਕਾਰਡ ਦੇ ਮੁੱਖ ਫਾਇਦਿਆਂ ਵਿਚ ਹਰ ਵਾਰ ਇਸਤੇਮਾਲ ਹੋਣ 'ਤੇ ਜ਼ੋਮੈਟੋ ਕ੍ਰੈਡਿਟਸ, ਜ਼ੋਮੈਟੋ ਗੋਲਡ ਗਲੋਬਲ ਮੈਂਬਰਸ਼ਿਪ ਅਤੇ ਸਾਰੇ ਵੱਡੇ ਘਰੇਲੂ ਹਵਾਈ ਅੱਡਿਆਂ 'ਤੇ  ਲਾਉਂਜ ਸਹੂਲਤ ਸ਼ਾਮਲ ਹੈ। ਇਹ ਭਾਈਵਾਲੀ ਆਰ.ਬੀ.ਐਲ. ਬੈਂਕ ਨੂੰ ਆਪਣੇ ਤੇਜ਼ੀ ਨਾਲ ਵਧਦੇ ਕ੍ਰੈਡਿਟ ਕਾਰੋਬਾਰ 'ਚ ਕਾਰਜਸ਼ੀਲ ਸਕੇਲ ਨੂੰ ਹੋਰ ਮਜ਼ਬੂਤ ​​ਕਰਨ ਵਿਚ ਸਹਾਇਤਾ ਕਰੇਗੀ। ਜ਼ੋਮੈਟੋ ਅਤੇ ਮਾਸਟਰ ਕਾਰਡ ਦੋਵੇਂ ਹੀ ਬੈਂਕ ਦੀ ਸਮਰੱਥਾ ਅਤੇ ਪਹੁੰਚ ਦਾ ਲਾਭ ਲੈਂਦੇ ਹੋਏ ਬਹੁਤ ਵੱਡੇ ਗ੍ਰਾਹਕ ਸਮੂਹ ਤੱਕ ਪਹੁੰੰਚ ਬਣਾ ਸਕਣਗੇ।

ਭੋਜਨ ਪ੍ਰੇਮੀਆਂ ਨੂੰ ਕੀਤਾ ਗਿਆ ਹੈ ਟਾਰਗੈੱਟ

ਆਰ.ਬੀ.ਐਲ. ਬੈਂਕ ਵਿਚ ਹੈਡ ਪ੍ਰੋਡਕਟਸ -ਕ੍ਰੈਡਿਟ ਕਾਰਡ ਮੁਖੀ ਸਕਸੈਨਾ ਨੇ ਕਿਹਾ, 'ਆਨ ਲਾਈਨ ਫੂਡ ਡਲਿਵਰੀ ਵਿਚ ਗ੍ਰੋਥ ਨੂੰ ਦੇਖਿਆ ਜਾ ਰਿਹਾ ਹੈ। ਜ਼ੋਮੈਟੋ ਨਾਲ ਸਾਡੀ ਰਣਨੀਤਕ ਭਾਈਵਾਲੀ ਸਾਡੇ ਖਪਤਕਾਰਾਂ ਲਈ ਇਕ ਨਵੀਨਤਾਕਾਰੀ ਤਜ਼ਰਬਾ ਪ੍ਰਦਾਨ ਕਰਨ ਲਈ ਇਕ ਚੰਗੇ ਮੌਕੇ ਦੀ ਨੁਮਾਇੰਦਗੀ ਕਰਦੀ ਹੈ। ਆਰ.ਬੀ.ਐਲ. ਬੈਂਕ ਕੋਲ ਇਸ ਸਮੇਂ 25 ਲੱਖ ਕ੍ਰੈਡਿਟ ਕਾਰਡ ਧਾਰਕ ਹਨ ਅਤੇ ਅਸੀਂ ਐਡੀਸ਼ਨ ਕਾਰਡਾਂ ਦੀ ਸੰਭਾਵਨਾ ਨੂੰ ਲੈ ਕੇ ਬਹੁਤ ਖੁਸ਼ ਹਾਂ।'

ਜ਼ੋਮੈਟੋ ਵਿਖੇ ਪੇਮੈਂਟ ਐਂਡ ਪਾਰਟਰਨਰਸ਼ਿਪ, ਉਤਪਾਦ ਦੇ ਉਪ ਪ੍ਰਧਾਨ, ਸ੍ਰੀ ਘਾਟੇ ਨੇ ਕਿਹਾ, 'ਐਡੀਸ਼ਨ ਕਾਰਡ ਖਾਸ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਬਣਾਏ ਜਾਂਦੇ ਹਨ ਜੋ ਹਮੇਸ਼ਾ ਵਿਸ਼ਵ ਭਰ ਵਿਚ ਚੰਗੇ ਭੋਜਨ ਦੀ ਭਾਲ ਕਰਦੇ ਹਨ। '