ਖੁਸ਼ਖਬਰੀ! ਏਅਰ ਇੰਡੀਆ ਨੇ ਦਿੱਤੀ ਵੱਡੀ ਰਾਹਤ, ਜੇਬ ''ਤੇ ਬੋਝ ਹੋਵੇਗਾ ਘੱਟ!

08/23/2017 5:06:46 PM

ਨਵੀਂ ਦਿੱਲੀ— ਜੇਕਰ ਤੁਸੀਂ ਏਅਰ ਇੰਡੀਆ ਦੇ ਜਹਾਜ਼ 'ਚ ਸਫਰ ਕਰਨ ਵਾਲੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਹੁਣ ਏਅਰ ਇੰਡੀਆ ਦੇ ਮੁਸਾਫਰ ਬਿਨਾਂ ਕਿਸੇ ਵਾਧੂ ਚਾਰਜ ਦੇ 25 ਕਿਲੋ ਤਕ ਦਾ ਸਾਮਾਨ ਲਿਜਾ ਸਕਣਗੇ। ਏਅਰ ਇੰਡੀਆ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਦੂਜੀਆਂ ਕੰਪਨੀਆਂ ਸਿਰਫ 15 ਕਿਲੋ ਤਕ ਦਾ ਸਾਮਾਨ ਹੀ ਲਿਜਾਣ ਦਿੰਦੀਆਂ ਹਨ। ਕਰਜ਼ੇ ਦਾ ਬੋਝ ਝੱਲ ਰਹੀ ਸਰਕਾਰੀ ਹਵਾਬਾਜ਼ੀ ਕੰਪਨੀ ਨੇ ਇਹ ਫੈਸਲਾ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਲਿਆ ਹੈ ਤਾਂ ਕਿ ਉਹ ਮੌਜੂਦਾ ਹਾਲਾਤ ਤੋਂ ਉਭਰ ਸਕੇ। 
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹਵਾਬਾਜ਼ੀ ਇੰਡਸਟਰੀ ਨੇ ਯਾਤਰੀਆਂ ਦੇ ਟ੍ਰੈਫਿਕ 'ਚ ਵਾਧਾ ਦਰਜ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਪਿਛਲੇ ਮਹੀਨੇ ਜੁਲਾਈ 'ਚ ਘਰੇਲੂ ਮਾਰਕੀਟ 'ਚ 95.65 ਲੱਖ ਲੋਕਾਂ ਨੇ ਯਾਤਰਾ ਕੀਤੀ, ਜੋ ਕਿ ਪਿਛਲੇ ਸਾਲ ਨਾਲੋਂ ਇਸੇ ਮਿਆਦ 'ਚ 17 ਫੀਸਦੀ ਜ਼ਿਆਦਾ ਹੈ। ਯਾਤਰੀਆਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਹਵਾਬਾਜ਼ੀ ਕੰਪਨੀਆਂ ਹਵਾਈ ਮੁਸਾਫਰਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਲਈ ਹਰ ਰੋਜ਼ ਕੋਈ ਨਾ ਕੋਈ ਆਫਰ ਦੇ ਰਹੀਆਂ ਹਨ। ਏਅਰ ਏਸ਼ੀਆ ਇੰਡੀਆ ਨੇ ਵੀ ਇਸੇ ਤਹਿਤ ਹਵਾਈ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ 999 ਰੁਪਏ 'ਚ ਆਫਰ ਪੇਸ਼ ਕੀਤਾ ਹੈ।