ਕਮਜ਼ੋਰ ਸੰਸਾਰਕ ਸੰਕੇਤਾਂ ਅਤੇ ਸੁਸਤ ਮੰਗ ਨਾਲ ਸੋਨਾ ਟੁੱਟਿਆ, ਚਾਂਦੀ ਕਮਜ਼ੋਰ

12/16/2018 12:27:05 PM

ਨਵੀਂ ਦਿੱਲੀ—ਕੌਮਾਂਤਰੀ ਪੱਧਰ 'ਤੇ ਦੋਵਾਂ ਕੀਮਤਾਂ ਧਾਤੂਆਂ 'ਚ ਰਹੀ ਗਿਰਾਵਟ ਦੌਰਾਨ ਘਰੇਲੂ ਬਾਜ਼ਾਰ 'ਚ ਉੱਚੀ ਕੀਮਤ 'ਤੇ ਗਹਿਣਾ ਗਾਹਕੀ ਸੁਸਤ ਪੈਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 160 ਰੁਪਏ ਸਸਤਾ ਹੋ ਕੇ 32,190 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਇਸ ਦੌਰਾਨ ਸਿੱਕਾ ਨਿਰਮਾਤਾਵਾਂ ਦੇ ਉਠਾਅ 'ਚ ਆਈ ਕਮੀ ਅਤੇ ਉਦਯੋਗਿਕ ਮੰਗ ਘਟਣ ਨਾਲ ਚਾਂਦੀ ਵੀ 100 ਰੁਪਏ ਦੀ ਗਿਰਾਵਟ 'ਚ 38,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। 
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਲੰਡਨ ਦਾ ਸੋਨਾ ਹਾਜ਼ਿਰ 9.70 ਡਾਲਰ ਦੀ ਹਫਤਾਵਾਰੀ ਗਿਰਾਵਟ ਨਾਲ ਸ਼ੁੱਕਰਵਾਰ ਨੂੰ ਹਫਤਾਵਾਰੀ 'ਤੇ 1,238.80 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ ਵੀ 11.70 ਡਾਲਰ ਦੀ ਗਿਰਾਵਟ ਨਾਲ ਹਫਤਾਵਾਰੀ 'ਤੇ 1,242.30 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। 
ਬਾਜ਼ਾਰ ਮਾਹਿਰਾਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਨਿਵੇਸ਼ਕਾਂ ਦਾ ਰੁਝਾਣ ਪੀਲੀ ਧਾਤੂ 'ਚ ਘਟ ਗਿਆ ਹੈ। ਇਸ ਦੌਰਾਨ ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.05 ਡਾਲਰ 'ਤੇ ਫਿਸਲ ਕੇ ਹਫਤਾਵਾਰ 'ਤੇ 14.53 ਡਾਲਰ ਪ੍ਰਤੀ ਔਂਸ 'ਤੇ ਆ ਗਈ।

Aarti dhillon

This news is Content Editor Aarti dhillon