ਸੋਨਾ 700 ਰੁਪਏ ਟੁੱਟਿਆ, ਚਾਂਦੀ 150 ਰੁਪਏ ਚਮਕੀ

09/13/2019 4:48:00 PM

ਨਵੀਂ ਦਿੱਲੀ — ਅੰਤਰਰਾਸ਼ਟਰੀ ਪੱਧਰ 'ਤੇ ਕੀਮਤੀ ਧਾਤੂਆਂ 'ਚ ਜਾਰੀ ਉਤਰਾਅ-ਚੜ੍ਹਾਅ ਵਿਚਕਾਰ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ 700 ਰੁਪਏ ਉਤਰ ਕੇ ਕਰੀਬ ਇਕ ਮਹੀਨੇ ਦੇ ਹੇਠਲੇ ਪੱਧਰ 38470 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਜਦੋਂਕਿ ਇਸ ਦੌਰਾਨ ਚਾਂਦੀ 150 ਰੁਪਏ ਚਮਕ ਕੇ 48500 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਗਲੋਬਲ ਬਜ਼ਾਰਾਂ 'ਚ ਸੋਨਾ ਅਤੇ ਚਾਂਦੀ 'ਚ ਉਤਰਾਅ-ਚੜ੍ਹਾਅ ਦਾ ਰੁਖ ਬਣਿਆ ਹੋਇਆ ਹੈ। ਪਿਛਲੇ ਦਿਨ ਸਥਾਨਕ ਪੱਧਰ 'ਤੇ ਅਨੰਤ ਚਤੁਦਰਸ਼ੀ ਦੇ ਮੌਕੇ 'ਤੇ ਕਾਰੋਬਾਰ ਬੰਦ ਰਿਹਾ ਜਦੋਂਕਿ ਅੰਤਰਰਾਸ਼ਟਰੀ ਪੱਧਰ 'ਤੇ ਕੀਮਤੀ ਧਾਤੂਆਂ 'ਚ ਗਿਰਾਵਟ ਦਰਜ ਕੀਤੀ ਗਈ ਸੀ। ਉਸਦੀ ਤੁਲਨਾ 'ਚ ਅੱਜ ਸੋਨਾ ਹਾਜਿਰ 0.43 ਫੀਸਦੀ ਵਧ ਕੇ 1505.11 ਡਾਲਰ ਪ੍ਰਤੀ ਔਂਸ 'ਤੇ ਰਿਹਾ। ਦਸੰਬਰ ਨੂੰ ਅਮਰੀਕੀ ਸੋਨਾ ਵਾਇਦਾ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ 1498.70 ਡਾਲਰ ਪ੍ਰਤੀ ਔਂਸ ਰਿਹਾ। ਚਾਂਦੀ 'ਚ ਤੇਜ਼ੀ ਦੇਖੀ ਗਈ ਅਤੇ ਇਹ 0.52 ਫੀਸਦੀ ਵਧ ਕੇ 18.15 ਡਾਲਰ ਪ੍ਰਤੀ ਔਂਸ ਬੋਲੀ ਗਈ।

ਸਥਾਨਕ ਬਾਜ਼ਾਰ ਵਿਚ ਸੋਨਾ ਸਟੈਂਡਰਡ 700 ਰੁਪਏ ਸਸਤਾ ਹੋ ਕੇ 38,470 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਜਿਹੜਾ ਕਿ 16 ਅਗਸਤ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ। ਸੋਨਾ ਭਟੂਰ ਵੀ ਇੰਨੀ ਹੀ ਗਿਰਾਵਟ ਦੇ ਨਾਲ 38,300 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ 200 ਰੁਪਏ ਟੁੱਟ ਕੇ 30,000 ਰੁਪਏ ਵਿਕੀ। ਚਾਂਦੀ ਹਾਜਿਰ 150 ਰੁਪਏ ਚਮਕ ਕੇ 48,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ। ਚਾਂਦੀ ਵਾਅਦਾ 540 ਰੁਪਏ ਦੀ ਗਿਰਾਵਟ ਦੇ ਨਾਲ 47,200 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਖਰੀਦ ਅਤੇ ਵਿਕਰੀ ਪਿਛਲੇ ਦਿਨ ਦੇ ਕ੍ਰਮਵਾਰ : 1000 ਰੁਪਏ ਅਤੇ 1010 ਰੁਪਏ ਅਤੇ 1010 ਰੁਪਏ ਪ੍ਰਤੀ ਇਕਾਈ ਵਿਕੇ। ਅੱਜ ਦੋਵੇਂ ਕੀਮਤੀ ਧਾਤੂਆਂ ਦੀਆਂ ਕੀਮਤਾਂ ਇਸ ਤਰ੍ਹਾਂ ਹਨ : -
ਸੋਨਾ ਸਟੈਂਡਰਡ ਪ੍ਰਤੀ 10 ਗ੍ਰਾਮ  : 38,470 ਰੁਪਏ 
ਸੋਨਾ ਭਟੂਰ ਪ੍ਰਤੀ 10 ਗ੍ਰਾਮ : 38,300 ਰੁਪਏ 
ਚਾਂਦੀ ਹਾਜਿਰ ਪ੍ਰਤੀ ਕਿਲੋਗ੍ਰਾਮ  : 48,500