ਸੋਨੇ 'ਚ ਇੰਨਾ ਉਛਾਲ, 47 ਹਜ਼ਾਰ ਰੁਪਏ ਦੇ ਨੇੜੇ ਪਹੁੰਚੀ 10 ਗ੍ਰਾਮ ਦੀ ਕੀਮਤ

08/04/2021 5:28:32 PM

ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰ ਵਿਚ ਕੀਮਤੀ ਧਾਤਾਂ ਵਿਚ ਤੇਜ਼ੀ ਵਿਚਕਾਰ ਸੋਨੇ ਦੀ ਕੀਮਤ ਲਗਭਗ 47 ਹਜ਼ਾਰ ਰੁਪਏ ਹੋ ਗਈ ਹੈ। ਦਿੱਲੀ ਸਰਾਫਾ ਬਾਜ਼ਾਰ ਵਿਚ ਬੁੱਧਵਾਰ ਨੂੰ ਸੋਨਾ 123 ਰੁਪਏ ਚੜ੍ਹ ਕੇ 46,992 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 46,869 ਰੁਪਏ ਪ੍ਰਤੀ 10 ਗ੍ਰਾਮ ਸੀ।

ਉੱਥੇ ਹੀ, ਚਾਂਦੀ ਵੀ 766 ਰੁਪਏ ਵੱਧ ਕੇ 66,926 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਇਸ ਦੀ ਪਿਛਲੇ ਕਾਰੋਬਾਰੀ ਦਿਨ ਕੀਮਤ 66,160 ਰੁਪਏ ਸੀ।

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਅਨੁਸਾਰ, "ਕਮੋਡਿਟੀ ਐਕਸਚੇਂਜ ਵਿਚ ਸੋਨੇ ਦੀਆਂ ਕੀਮਤਾਂ ਵਿਚ ਸੁਧਾਰ ਦੇ ਮੱਦੇਨਜ਼ਰ ਦਿੱਲੀ ਵਿਚ 24 ਕੈਰੇਟ ਸੋਨੇ ਦੀ ਹਾਜ਼ਰ ਕੀਮਤ 123 ਰੁਪਏ ਵੱਧ ਗਈ।" ਵਿਦੇਸ਼ੀ ਬਾਜ਼ਾਰ ਵਿਚ ਸੋਨਾ 1,815 ਡਾਲਰ ਪ੍ਰਤੀ ਔਂਸ 'ਤੇ ਟ੍ਰੇਡ ਕਰ ਰਿਹਾ ਸੀ, ਚਾਂਦੀ ਲਗਭਗ 25.71 ਡਾਲਰ ਪ੍ਰਤੀ ਔਂਸ 'ਤੇ ਸਥਿਰ ਸੀ। ਗੌਰਤਲਬ ਹੈ ਕਿ ਸ਼ੇਅਰ ਬਾਜ਼ਾਰਾਂ ਵਿਚ ਪਰਤੀ ਰੌਣਕ ਵਿਚਕਾਰ ਸੋਨੇ ਦੀਆਂ ਕੀਮਤਾਂ ਸੀਮਤ ਦਾਇਰੇ ਵਿਚ ਹਨ।

Sanjeev

This news is Content Editor Sanjeev