ਬੀਤੇ ਹਫਤੇ ਸੋਨੇ ਨੇ ਛੂਹਿਆ 6 ਸਾਲ ਦਾ ਉੱਚ ਪੱਧਰ, ਚਾਂਦੀ ਸਥਿਰ

10/28/2018 12:36:54 PM

ਨਵੀਂ ਦਿੱਲੀ—ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਪੰਜਵੇਂ ਹਫਤੇ ਤੇਜ਼ੀ ਜਾਰੀ ਰਹੀ ਹੈ। ਸਥਾਨਕ ਗਹਿਣਾ ਵਿਕਰੇਤਾਵਾਂ ਦੀ ਸਤਤ ਤਿਓਹਾਰੀ ਅਤੇ ਵਿਆਹ ਦੀ ਮੰਗ ਵਧਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਕਰੀਬ ਛੇ ਸਾਲ ਦੇ ਉੱਚ ਪੱਧਰ 'ਤੇ 32,625 ਰੁਪਏ ਤੱਕ ਚੜਣ ਤੋਂ ਬਾਅਦ ਅੰਤ 'ਚ 32,550 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਹੈ। ਦੂਜੇ ਪਾਸੇ ਛਿਟਪੁੱਟ ਲਿਵਾਲੀ ਅਤੇ ਬਿਕਵਾਲੀ ਦੇ ਵਿਚਕਾਰ ਚਾਂਦੀ ਦੀਆਂ ਕੀਮਤਾਂ ਹਫਤਾਵਾਰ 'ਚ 39,600 ਰੁਪਏ ਪ੍ਰਤੀ ਕਿਲੋ 'ਤੇ ਲਗਭਗ ਭਰੋਸੇਯੋਗ ਰੁੱਖ ਦੇ ਨਾਲ ਬੰਦ ਹੋਈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਡਾਲਰ ਦੇ ਕਮਜ਼ੋਰ ਹੋਣ ਨਾਲ ਵਿਦੇਸ਼ਾਂ 'ਚ ਸੋਨਾ ਕਰੀਬ ਤਿੰਨ ਮਹੀਨੇ ਦੇ ਉੱਚਤਮ ਪੱਧਰ 'ਤੇ ਜਾ ਪਹੁੰਚਿਆ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਮਜ਼ਬੂਤੀ ਦਾ ਰੁੱਖ ਕਾਇਮ ਹੋ ਗਿਆ ਹੈ। ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰ ਦੀ ਗਿਰਾਵਟ ਦੇ ਕਾਰਨ ਕਾਰੋਬਾਰੀ ਧਾਰਨਾ 'ਚ ਤੇਜ਼ੀ ਆਈ। ਇਸ ਦੇ ਇਲਾਵਾ ਰੁਪਏ ਦੇ ਕਮਜ਼ੋਰ ਹੋਣ ਨਾਲ ਆਯਾਤ ਮਹਿੰਗਾ ਹੋ ਜਾਣ ਨਾਲ ਵੀ ਸੋਨੇ ਦੀ ਤੇਜ਼ੀ ਨੂੰ ਬਲ ਮਿਲਿਆ ਹੈ। ਸ਼ੇਅਰ ਬਾਜ਼ਾਰ ਦੀ ਗਿਰਾਵਟ ਨੂੰ ਦੇਖਦੇ ਹੋਏ ਨਿਵੇਸ਼ਕਾਂ ਦੇ ਨਿਵੇਸ਼ ਦਾ ਪ੍ਰਵਾਹ ਸਰਾਫਾ ਬਾਜ਼ਾਰ ਵਲੋਂ ਹੋਣ ਨਾਲ ਸੋਨੇ ਨੂੰ ਕਰੀਬ ਛੇ ਸਾਲ ਦੇ ਉੱਚ ਪੱਧਰ ਨੂੰ ਛੂਹਨ 'ਚ ਮਦਦ ਮਿਲੀ ਹੈ। 
ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਪਿਛਲੇ ਹਫਤੇ ਦੇ 1,227.50 ਡਾਲਰ ਦੇ ਮੁਕਾਬਲੇ ਹਫਤਾਵਾਰ 'ਚ 1,233.80 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ ਹੈ ਜਦੋਂ ਕਿ ਚਾਂਦੀ ਦੀ ਕੀਮਤ ਵੀ ਪਹਿਲਾਂ ਤੋਂ 14.68 ਡਾਲਰ ਦੇ ਮੁਕਾਬਲੇ ਤੇਜ਼ੀ ਦੇ ਨਾਲ 14.76 ਡਾਲਰ ਪ੍ਰਤੀ ਔਂਸ ਹੋ ਗਈ। ਰਾਸ਼ਟਰੀ ਰਾਜਧਾਨੀ 'ਚ ਗਹਿਣਾ ਕਾਰੋਬਾਰੀਆਂ ਦੀ ਕਮਜ਼ੋਰ ਮੰਗ ਦੇ ਕਾਰਨ 99.9 ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕ੍ਰਮਵਾਰ 32,220 ਰੁਪਏ ਅਤੇ 32,070 ਰੁਪਏ ਪ੍ਰਤੀ 10 ਗ੍ਰਾਮ 'ਤੇ ਕਮਜ਼ੋਰ ਸ਼ੁਰੂਆਤ ਹੋਈ।
ਬਾਅਦ 'ਚ ਤਿਓਹਾਰੀ ਅਤੇ ਸ਼ਾਦੀ ਵਿਆਹ ਦੀ ਮੰਗ ਦੇ ਕਾਰਨ ਇਹ ਕੀਮਤਾਂ ਕਰੀਬ ਛੇ ਸਾਲ ਦੇ ਉੱਚ ਪੱਧਰ ਕ੍ਰਮਵਾਰ 32,625 ਰੁਪਏ ਅਤੇ 32,475 ਰੁਪਏ ਪ੍ਰਤੀ ਦਸ ਗ੍ਰਾਮ ਚੜ ਗਈ ਪਰ ਹਫਤਾਵਾਰ ਦੇ ਉੱਚੇ ਪੱਧਰ 'ਤੇ ਗਹਿਣਾ ਵਿਕਰੇਤਾਵਾਂ ਅਤੇ ਫੁਟਕਰ ਕਾਰੋਬਾਰੀਆਂ ਦੀ ਮੰਗ 'ਚ ਆਈ ਭਾਰੀ ਗਿਰਾਵਟ ਨਾਲ ਇਹ ਕੀਮਤਾਂ ਕ੍ਰਮਵਾਰ 280-280 ਰੁਪਏ ਦੀ ਤੇਜ਼ੀ ਦਰਸਾਉਂਦੀ ਕ੍ਰਮਵਾਰ 32,550 ਰੁਪਏ ਅਤੇ 32,400 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਇਹ ਕੀਮਤ ਪਿਛਲੇ ਹਫਤੇ ਕ੍ਰਮਵਾਰ 32,270 ਰੁਪਏ ਅਤੇ 32,120 ਰੁਪਏ ਪ੍ਰਤੀ 10 ਗ੍ਰਾਮ ਸੀ।