ਤਿਓਹਾਰੀ ਮੌਸਮ ਦੇ ਬਾਵਜੂਦ ਗਿਰਾਵਟ ''ਚ ਰਿਹਾ ਸੋਨਾ

10/13/2019 3:38:23 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਰਹੀ ਗਿਰਾਵਟ ਦੇ ਕਾਰਨ ਤਿਓਹਾਰੀ ਮੌਸਮ ਦੇ ਬਾਵਜੂਦ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 130 ਰੁਪਏ ਫਿਸਲ ਕੇ 39,140 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 110 ਰੁਪਏ ਟੁੱਟ ਕੇ 46,640 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ। ਲੰਡਨ ਅਤੇ ਨਿਊਯਾਰਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪਿਛਲੇ ਹਫਤੇ ਸੋਨਾ ਹਾਜ਼ਿਰ 15.95 ਡਾਲਰ ਫਿਸਲ ਕੇ 1,488,.65 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਇਸ ਨਾਲ ਸਥਾਨਕ ਬਾਜ਼ਾਰ 'ਚ ਵੀ ਕੀਮਤ ਪ੍ਰਭਾਵਿਤ ਹੋਈ ਹੈ, ਹਾਲਾਂਕਿ ਇਥੇ ਗਿਰਾਵਟ ਕੁਝ ਘੱਟ ਦੇਖੀ ਗਈ। ਤਿਉਹਾਰੀ ਮੌਸਮ 'ਚ ਆਮ ਤੌਰ 'ਤੇ ਸੋਨੇ ਦੀਆਂ ਕੀਮਤਾਂ ਚੜ੍ਹਦੀਆਂ ਹਨ। ਪਿਛਲੇ ਹਫਤੇ ਰਹੀ ਗਿਰਾਵਟ ਨਾਲ ਗਹਿਣਾ ਮੰਗ ਸੁਸਤ ਰਹਿਣ ਦੇ ਸੰਕੇਤ ਮਿਲ ਰਹੇ ਹਨ।
ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਦੇ ਹੱਲ ਨੂੰ ਲੈ ਕੇ ਹੋਈ ਗੱਲਬਾਤ 'ਚ ਹਾਂ-ਪੱਖੀ ਨਤੀਜੇ ਨਿਕਲਣ ਦੀ ਉਮੀਦ ਨਾਲ ਵਿਦੇਸ਼ਾਂ 'ਚ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 16.80 ਡਾਲਰ ਟੁੱਟ ਕੇ 1,439.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ ਹੈ। ਚਾਂਦੀ ਹਾਜ਼ਿਰ ਹਫਤਾ ਭਰ ਦੇ ਉਤਾਰ-ਚੜ੍ਹਾਅ ਦੇ ਬਾਅਦ ਹਫਤਾਵਾਰ 'ਤੇ 17.53 ਡਾਲਰ ਪ੍ਰਤੀ ਔਂਸ 'ਤੇ ਸਥਿਰ ਬੰਦ ਹੋਈ।

Aarti dhillon

This news is Content Editor Aarti dhillon