ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦਾ ਭਾਅ

11/13/2023 12:49:30 PM

ਨਵੀਂ ਦਿੱਲੀ - ਦੀਵਾਲੀ ਦੇ ਤਿਉਹਾਰ ਤੋਂ ਅਗਲੇ ਦਿਨ ਸੋਨੇ-ਚਾਂਦੀ ਦੀਆਂ ਵਾਅਦਾ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਅੱਜ ਦੋਵਾਂ ਦੀਆਂ ਵਾਅਦਾ ਕੀਮਤਾਂ ਗਿਰਾਵਟ ਨਾਲ ਖੁੱਲ੍ਹੀਆਂ। ਸੋਨੇ ਦੇ ਵਾਇਦਾ ਭਾਅ 60 ਹਜ਼ਾਰ ਰੁਪਏ ਅਤੇ ਚਾਂਦੀ ਦੇ ਵਾਇਦਾ 70 ਹਜ਼ਾਰ ਰੁਪਏ ਤੋਂ ਹੇਠਾਂ ਕਾਰੋਬਾਰ ਕਰ ਰਹੇ ਹਨ। ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਸ਼ੁਰੂਆਤ ਹੋਈ ਪਰ ਬਾਅਦ 'ਚ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ਭਰ 'ਚ ਵਿਕਿਆ 27,000 ਕਰੋੜ ਦਾ ਸੋਨਾ, ਚਾਂਦੀ ਦੀ ਵੀ ਹੋਈ ਜ਼ੋਰਦਾਰ ਵਿਕਰੀ

ਸੋਨੇ ਦੇ ਵਾਅਦਾ ਭਾਅ 'ਚ ਗਿਰਾਵਟ
ਸੋਨੇ ਦੇ ਵਾਅਦਾ ਭਾਅ ਦੀ ਸ਼ੁਰੂਆਤ ਅੱਜ ਸੁਸਤੀ ਦੇ ਨਾਲ ਹੋਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ ਦਾ ਦਸੰਬਰ ਇਕਰਾਰਨਾਮਾ ਅੱਜ 53 ਰੁਪਏ ਦੀ ਗਿਰਾਵਟ ਨਾਲ 59,699 ਰੁਪਏ 'ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ ਠੇਕਾ 152 ਰੁਪਏ ਦੀ ਗਿਰਾਵਟ ਨਾਲ 59,600 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 59,699 ਰੁਪਏ ਅਤੇ ਹੇਠਲੇ ਪੱਧਰ 59,559 ਰੁਪਏ ਨੂੰ ਛੂਹ ਗਿਆ। ਮਈ ਮਹੀਨੇ 'ਚ ਸੋਨੇ ਦੀ ਫਿਊਚਰ ਕੀਮਤ 61,845 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਈ ਸੀ।

ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ

ਹੋਰ ਸਸਤੀ ਹੋਈ ਚਾਂਦੀ
ਚਾਂਦੀ ਦੇ ਵਾਅਦਾ ਭਾਅ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਅਤੇ ਇਸ ਦੀਆਂ ਕੀਮਤਾਂ 70 ਹਜ਼ਾਰ ਰੁਪਏ ਤੋਂ ਹੇਠਾਂ ਚਲੀਆਂ ਗਈਆਂ। MCX 'ਤੇ ਚਾਂਦੀ ਦਾ ਬੈਂਚਮਾਰਕ ਦਸੰਬਰ ਕੰਟਰੈਕਟ ਅੱਜ 532 ਰੁਪਏ ਦੀ ਗਿਰਾਵਟ ਨਾਲ 69,500 ਰੁਪਏ 'ਤੇ ਖੁੱਲ੍ਹਿਆ। ਲਿਖਣ ਦੇ ਸਮੇਂ ਇਹ ਠੇਕਾ 679 ਰੁਪਏ ਦੀ ਗਿਰਾਵਟ ਨਾਲ 69,353 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 70,050 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 69,311 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ

ਕੌੰਮਾਂਤਰੀ ਬਾਜ਼ਾਰ 'ਚ ਸੋਨੇ ਤੇਜ਼, ਚਾਂਦੀ ਸੁਸਤ
ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਸ਼ੁਰੂਆਤ ਹੋਈ ਪਰ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਬਰਕਰਾਰ ਨਹੀਂ ਰਹਿ ਸਕਿਆ ਅਤੇ ਬਾਅਦ 'ਚ ਇਸ ਦੀਆਂ ਕੀਮਤਾਂ 'ਚ ਨਰਮੀ ਆ ਗਈ। ਕਾਮੈਕਸ 'ਤੇ ਸੋਨਾ 1943.40 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲੀ ਬੰਦ ਕੀਮਤ 1937.70 ਡਾਲਰ ਸੀ। ਲਿਖਣ ਦੇ ਸਮੇਂ ਇਹ 1.50 ਡਾਲਰ ਦੇ ਵਾਧੇ ਦੇ ਨਾਲ 1939.20 ਡਾਲਰ ਪ੍ਰਤੀ ਔਂਸ 'ਤੇ ਵਪਾਰ ਕਰ ਰਿਹਾ ਸੀ। ਕਾਮੈਕਸ 'ਤੇ ਚਾਂਦੀ ਦਾ ਫਿਊਚਰਜ਼ 22.31 ਡਾਲਰ 'ਤੇ ਖੁੱਲ੍ਹਿਆ, ਪਿਛਲੀ ਬੰਦ ਕੀਮਤ 22.28 ਡਾਲਰ ਸੀ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ 0.21 ਡਾਲਰ ਦੀ ਗਿਰਾਵਟ ਦੇ ਨਾਲ 22.07 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ - ਪ੍ਰਦੂਸ਼ਣ ਕਾਰਨ ਦੋ ਸ਼ਹਿਰਾਂ 'ਚ BS-III ਪੈਟਰੋਲ ਤੇ BS-IV ਡੀਜ਼ਲ ਵਾਹਨਾਂ 'ਤੇ ਲੱਗੀ ਪਾਬੰਦੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur