ਸੋਨਾ 150 ਰੁਪਏ ਫਿਸਲਿਆ, ਚਾਂਦੀ 310 ਰੁਪਏ ਚੜ੍ਹੀ

11/02/2018 4:22:15 PM

ਨਵੀਂ ਦਿੱਲੀ—ਕਮਜ਼ੋਰ ਸੰਸਾਰਕ ਰੁਖ ਦੇ ਦੌਰਾਨ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਸੁਸਤ ਮੰਗ ਨਾਲ ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 150 ਰੁਪਏ ਫਿਸਲ ਕੇ 32,630 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਹਾਲਾਂਕਿ ਸਿੱਕਾ ਨਿਰਮਾਤਾਵਾਂ ਦਾ ਉਠਾਅ ਵਧਣ ਨਾਲ ਚਾਂਦੀ 310 ਰੁਪਏ ਸੁਧਰ ਕੇ 39,500 ਰੁਪਏ ਪ੍ਰਤੀ ਦਸ ਗ੍ਰਾਮ ਪਹੁੰਚ ਗਈ ਹੈ। ਸਰਾਫਾ ਕਾਰੋਬਾਰੀਆਂ ਨੇ ਕਿਹਾ ਕਿ ਸੰਸਾਰਕ ਪੱਧਰ 'ਤੇ ਕੀਮਤੀ ਧਾਤੂ 'ਚ ਕਮਜ਼ੋਰ ਰੁਖ ਨਾਲ ਧਾਰਨਾ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਧਨਤੇਰਸ ਤੋਂ ਪਹਿਲਾਂ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਖਰੀਦ ਨੂੰ ਘਟ ਕਰਨ ਨਾਲ ਵੀ ਸੋਨੇ 'ਤੇ ਦਬਾਅ ਰਿਹਾ ਹੈ। ਸੰਸਾਰਕ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.03 ਫੀਸਦੀ ਡਿੱਗ ਕੇ 1,233.50 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ ਵੀ 0.03 ਫੀਸਦੀ ਡਿੱਗ ਕੇ 14.82 ਡਾਲਰ ਪ੍ਰਤੀ ਔਂਸ ਰਹੀ। ਦਿੱਲੀ ਸਰਾਫਾ ਬਾਜ਼ਾਰ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਕ੍ਰਮਵਾਰ 150-150 ਰੁਪਏ ਡਿੱਗ ਕੇ 32,630 ਰੁਪਏ ਅਤੇ 32,480 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਪਿਛਲੇ ਤਿੰਨ ਦਿਨ 'ਚ ਸੋਨਾ 230 ਰੁਪਏ ਚੜ੍ਹਿਆ ਸੀ। ਹਾਲਾਂਕਿ ਅੱਠ ਗ੍ਰਾਮ ਵਾਲੀ ਗਿੰਨੀ 24,900 ਰੁਪਏ ਪ੍ਰਤੀ ਇਕਾਈ ਦੇ ਉੱਚ ਪੱਧਰ 'ਤੇ ਰਹੀ। ਉੱਧਰ ਦੂਜੇ ਪਾਸੇ ਚਾਂਦੀ ਹਾਜ਼ਿਰ 310 ਰੁਪਏ ਸੁਧਰ ਕੇ 39,500 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਹਫਤਾਵਾਰੀ ਡਿਲਵਰੀ 418 ਰੁਪਏ ਸੁਧਰ ਕੇ 38,546 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਹਾਲਾਂਕਿ ਚਾਂਦੀ ਸਿੱਕਾ ਲਿਵਾਲ ਅਤੇ ਬਿਕਵਾਲ ਕ੍ਰਮਵਾਰ 76,000 ਰੁਪਏ ਅਤੇ 76,000 ਰੁਪਏ ਪ੍ਰਤੀ ਸੈਂਕੜਾ 'ਤੇ ਉੱਚ ਪੱਧਰ 'ਤੇ ਰਿਹਾ।

Aarti dhillon

This news is Content Editor Aarti dhillon