ਸੰਸਾਰਕ ਰੁਖ, ਤਿਓਹਾਰੀ ਲਿਵਾਲੀ ਨਾਲ ਸੋਨਾ ਮਜ਼ਬੂਤ, ਚਾਂਦੀ ਫਿਸਲੀ

11/01/2018 3:35:20 PM

ਨਵੀਂ ਦਿੱਲੀ—ਮਜ਼ਬੂਤ ਸੰਸਾਰਕ ਰੁਖ ਦੇ ਦੌਰਾਨ ਤਿਓਹਾਰੀ ਮੰਗ ਦੇ ਚੱਲਦੇ ਸਥਾਨਕ ਕਾਰੋਬਾਰੀਆਂ ਲਗਾਤਾਰ ਲਿਵਾਲੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 130 ਰੁਪਏ ਵਧ ਕੇ 32,780 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਿਆ ਹੈ। ਹਾਲਾਂਕਿ ਉਦਯੋਗਿਕ ਇਕਾਈਆਂ ਦੇ ਘੱਟ ਉਠਾਅ ਨਾਲ ਚਾਂਦੀ 90 ਰੁਪਏ ਡਿੱਗ ਕੇ 39,110 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਸਰਾਫਾ ਕਾਰੋਬਾਰੀਆਂ ਨੇ ਕਿਹਾ ਕਿ ਧਨਤੇਰਸ ਅਤੇ ਦੀਵਾਲੀ ਤੋਂ ਪਹਿਲਾਂ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਨਿਰੰਤਰ ਲਿਵਾਲੀ ਅਤੇ ਸੰਸਾਰਕ ਬਾਜ਼ਾਰ ਤੋਂ ਹਾਂ-ਪੱਖੀ ਰੁਖ ਦੇ ਚੱਲਦੇ ਸੋਨੇ ਦੀ ਕੀਮਤ 'ਚ ਤੇਜ਼ੀ ਰਹੀ। 
ਸੰਸਾਰਕ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.82 ਫੀਸਦੀ ਵਧ ਕੇ 1,225.10 ਡਾਲਰ ਪ੍ਰਤੀ ਔਂਸ ਰਿਹਾ ਜਦੋਂ ਕਿ ਚਾਂਦੀ 1.16 ਫੀਸਦੀ ਵਧ ਕੇ 14.48 ਡਾਲਰ ਪ੍ਰਤੀ ਔਂਸ ਰਹੀ। ਦਿੱਲੀ ਸਰਾਫਾ ਬਾਜ਼ਾਰ 'ਚ 99.9 ਫੀਸਦੀ ਅਥੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 130-130 ਰੁਪਏ ਹਫਤਾਵਾਰੀ ਡਿਲਵਰੀ 222 ਰੁਪਏ ਡਿੱਗ ਕੇ 38,128 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਹਾਲਾਂਕਿ ਚਾਂਦੀ ਸਿੱਕਾ ਲਿਵਾਲ ਅਤੇ ਬਿਕਵਾਲ 76,000 ਅਤੇ 77,000 ਰੁਪਏ ਪ੍ਰਤੀ ਸੈਂਕੜਾ ਦੇ ਉੱਚ ਪੱਧਰ 'ਤੇ ਰਿਹਾ ਹੈ।