ਸੋਨਾ 70 ਰੁਪਏ ਫਿਸਲਿਆ, ਚਾਂਦੀ ''ਚ ਮਾਮੂਲੀ ਵਾਧਾ

01/31/2019 4:01:01 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਸੋਨੇ 'ਚ ਮਾਮੂਲੀ ਤੇਜ਼ੀ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਗਹਿਣਾ ਗਾਹਕੀ ਕਮਜ਼ੋਰੀ ਰਹਿਣ ਨਾਲ ਅੱਜ ਸੋਨਾ ਹਾਜ਼ਿਰ 70 ਰੁਪਏ ਫਿਸਲ ਕੇ 34 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ। ਚਾਰ ਦਿਨ ਬਾਅਦ ਸੋਨੇ 'ਚ ਗਿਰਾਵਟ ਆਈ ਹੈ। ਇਨ੍ਹਾਂ ਚਾਰ ਕਾਰੋਬਾਰੀ ਦਿਨ੍ਹਾਂ 'ਚ ਇਹ 860 ਰੁਪਏ ਚਮਕ ਕੇ ਬੁੱਧਵਾਰ ਨੂੰ 34,070 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। 
ਉੱਧਰ ਚਾਂਦੀ ਪੰਜ ਕਾਰੋਬਾਰੀ ਦਿਨ੍ਹਾਂ 'ਚ 1,400 ਰੁਪਏ ਦੀ ਛਲਾਂਗ ਲਗਾ ਚੁੱਕੀ ਹੈ। 
ਵੀਰਵਾਰ ਨੂੰ ਇਹ 20 ਰੁਪਏ ਦੇ ਵਾਧੇ ਨਾਲ 41,350 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ੀ ਬਾਜ਼ਾਰਾਂ 'ਚ ਬੁੱਧਵਾਰ ਨੂੰ ਅੱਠ ਮਹੀਨੇ ਤੋਂ ਜ਼ਿਆਦਾ ਦੇ ਸਭ ਤੋਂ ਉੱਚੇ ਪੱਧਰ 1,323.34 ਡਾਲਰ ਪ੍ਰਤੀ ਔਂਸ ਨੂੰ ਛੂਹਣ ਵਾਲਾ ਸੋਨਾ ਹਾਜ਼ਿਰ ਵੀਰਵਾਰ ਨੂੰ 1.45 ਡਾਲਰ ਦੇ ਵਾਧੇ 'ਚ 1,320.45 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਪ੍ਰੈਲ ਦਾ ਸੋਨਾ ਵਾਇਦਾ ਵੀ 10 ਡਾਲਰ ਚੜ੍ਹ ਕੇ 1,325.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। 
ਬਾਜ਼ਾਰ ਮਾਹਿਰਾਂ ਨੇ ਦੱਸਿਆ ਕਿ ਅਮਰੀਕੀ ਫੇਡਰਲ ਰਿਜ਼ਰਵ ਦੇ ਬਿਆਨ 'ਚ ਵਿਆਜ ਦਰਾਂ 'ਚ ਵਾਧੇ ਦੇ ਬਾਰੇ 'ਚ ਚੁੱਪੀ ਨਾਲ ਇਹ ਸੰਕੇਤ ਮਿਲਦਾ ਹੈ ਕਿ ਉਹ ਇਸ ਦੀ ਗਤੀ ਹੌਲੀ ਕਰ ਸਕਦਾ ਹੈ। ਇਸ ਨਾਲ ਡਾਲਰ 'ਤੇ ਦਬਾਅ ਰਿਹਾ ਅਤੇ ਪੀਲੀ ਧਾਤੂ ਦੀ ਚਮਕ ਵਧ ਗਈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 16.01 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

Aarti dhillon

This news is Content Editor Aarti dhillon