ਸੋਨਾ 20 ਰੁਪਏ ਚਮਕਿਆ, ਚਾਂਦੀ ''ਚ ਮਾਮੂਲੀ ਗਿਰਾਵਟ

04/06/2019 3:40:38 PM

ਨਵੀਂ ਦਿੱਲੀ—ਦਿੱਲੀ ਸਰਾਫਾ ਬਾਜ਼ਾਰ 'ਚ ਸੁਸਤ ਕਾਰੋਬਾਰ ਦੇ ਦੌਰਾਨ ਸ਼ਨੀਵਾਰ ਨੂੰ ਸੋਨਾ 20 ਰੁਪਏ ਚਮਕ ਕੇ 32,790 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਚਾਂਦੀ 30 ਰੁਪਏ ਦੀ ਮਾਮੂਲੀ ਗਿਰਾਵਟ 'ਚ 38,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਵਿਦੇਸ਼ੀ ਬਾਜ਼ਾਰਾਂ 'ਚ ਹਫਤਾਵਾਰ 'ਤੇ ਸ਼ੁੱਕਰਵਾਰ ਨੂੰ ਪੀਲੀ ਧਾਤੂ 'ਚ ਨਰਮੀ ਰਹੀ। ਲੰਡਨ ਦਾ ਸੋਨਾ ਹਾਜ਼ਿਰ 1.25 ਡਾਲਰ ਟੁੱਟ ਕੇ 1,291.35 ਡਾਲਰ ਪ੍ਰਤੀ ਔਂਸ ਰਹਿ ਗਿਆ। ਹਾਲਾਂਕਿ ਭਵਿੱਖ 'ਚ ਕੀਮਤ ਵਧਣ ਦੀ ਉਮੀਦ 'ਚ ਜੂਨ ਦਾ ਅਮਰੀਕੀ ਸੋਨਾ ਵਾਇਦਾ 1.60 ਡਾਲਰ ਦੇ ਵਾਧੇ 'ਚ 1,294.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕਾਰੋਬਾਰੀਆਂ ਨੇ ਦੱਸਿਆ ਕਿ ਸਰਾਫਾ ਬਾਜ਼ਾਰ 'ਚ ਅੱਜ ਕਾਰੋਬਾਰ ਸੁਸਤ ਰਿਹਾ, ਪਰ ਘਰੇਲੂ ਪੱਧਰ 'ਤੇ ਡਾਲਰ ਦੀ ਤੁਲਨਾ 'ਚ ਰੁਪਏ 'ਚ ਹਫਤਾਵਾਰ 'ਤੇ ਰਹੀ ਨਰਮੀ ਦੇ ਕਾਰਨ ਸਥਾਨਕ ਬਾਜ਼ਾਰ 'ਚ ਸੋਨੇ ਦੀ ਕਮੀ ਵਧੀ ਹੈ। ਕੌਮਾਂਤਰੀ ਪੱਧਰ 'ਤੇ ਚਾਂਦੀ ਹਾਜ਼ਿਰ ਸ਼ੁੱਕਰਵਾਰ ਨੂੰ 0.03 ਡਾਲਰ ਫਿਸਲ ਕੇ 15.09 ਡਾਲਰ ਪ੍ਰਤੀ ਔਂਸ ਰਹੀ ਸੀ।

Aarti dhillon

This news is Content Editor Aarti dhillon