ਸੋਨਾ 150 ਰੁਪਏ ਚਮਕਿਆ, ਚਾਂਦੀ ਵੀ ਹੋਈ ਮਜ਼ਬੂਤ

09/17/2019 5:37:20 PM

ਨਵੀਂ ਦਿੱਲੀ — ਵਿਦੇਸ਼ਾਂ 'ਚ ਦੋਵੇਂ ਕੀਮਤੀ ਧਾਤੂਆਂ ਦੇ ਲਗਭਗ ਸਪਾਟ ਰਹਿਣ ਵਿਚਕਾਰ ਡਾਲਰ ਦੀ ਤੁਲਨਾ 'ਚ ਰੁਪਏ ਦੇ ਕਮਜ਼ੋਰ ਪੈਣ ਨਾਲ ਦਿੱਲੀ ਸਰਾਫ਼ਾ ਬਜ਼ਾਰ 'ਚ ਸੋਨਾ ਮੰਗਲਵਾਰ ਨੂੰ 150 ਰੁਪਏ ਚਮਕ ਕੇ ਲਗਭਗ ਇਕ ਹਫਤੇ ਦੇ ਉੱਚ ਪੱਧਰ 38,720 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਡਾਲਰ ਦੀ ਤੁਲਨਾ 'ਚ ਰੁਪਿਆ ਸੋਮਵਾਰ ਨੂੰ 68 ਪੈਸੇ ਕਮਜ਼ੋਰ ਪਿਆ ਅਤੇ ਗਿਰਾਵਟ ਦਾ ਇਹ ਦੌਰ ਮੰਗਲਵਾਰ ਨੂੰ ਵੀ ਜਾਰੀ ਰਿਹਾ। ਇਸ ਨਾਲ ਸੋਨੇ 'ਚ ਤੇਜ਼ੀ ਆਈ ਹੈ। ਚਾਂਦੀ ਵੀ 75 ਰੁਪਏ ਦੇ ਵਾਧੇ ਨਾਲ 47,500 ਰੁਪਏ ਕਿਲੋਗ੍ਰਾਮ ਵਿਕੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਗਲੋਬਲ ਪੱਧਰ 'ਤੇ ਸੋਨਾ ਹਾਜਰ 0.25 ਡਾਲਰ ਚੜ੍ਹ ਕੇ 1,499.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਜਦੋਂਕਿ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 5.20 ਡਾਲਰ ਟੁੱਟ ਕੇ 1,506.30 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਨਿਵੇਸ਼ਕ ਇਸ ਸਮੇਂ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ ਦੇ ਬਾਅਦ ਜਾਰੀ ਹੋਣ ਵਾਲੇ ਬਿਆਨ ਦਾ ਇੰਤਜ਼ਾਰ ਕਰ ਰਹੇ ਹਨ। ਫੇਡ ਦੀ ਦੋ ਦਿਨਾਂ ਬੈਠਕ ਬੁੱਧਵਾਰ ਨੂੰ ਖਤਮ ਹੋਵੇਗੀ ਜਿਸ ਤੋਂ ਬਾਅਦ ਨੀਤੀਗਤ ਦਰਾਂ ਨੂੰ ਲੈ ਕੇ ਬਿਆਨ ਜਾਰੀ ਕੀਤਾ ਜਾਵੇਗਾ। ਆਮਤੌਰ 'ਤੇ ਵਿਆਜ ਦਰਾਂ 'ਚ ਕਟੌਤੀ ਨਾਲ ਪੀਲੀ ਧਾਤ ਨੂੰ ਬਲ ਮਿਲਦਾ ਹੈ। ਅੰਤਰਰਾਸ਼ਟਰੀ ਬਜ਼ਾਰ 'ਚ ਚਾਂਦੀ ਹਾਜਿਰ 17.83 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।

ਸਥਾਨਕ ਬਜ਼ਾਰ 'ਚ ਸੋਨੇ 'ਚ ਲਗਾਤਾਰ ਦੂਜੇ ਦਿਨ ਤੇਜ਼ੀ ਰਹੀ। ਸੋਨਾ ਸਟੈਂਡਰਡ 150 ਰੁਪਏ ਚਮਕ ਕੇ 11 ਸਤੰਬਰ ਦੇ ਬਾਅਦ ਦੇ ਉੱਚ ਪੱਧਰ 38,720 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨੀ ਹੀ ਤੇਜ਼ੀ ਨਾਲ 38,550 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। 8 ਗ੍ਰਾਮ ਵਾਲੀ ਗਿੰਨੀ 30,000 ਰੁਪਏ 'ਤੇ ਟਿਕੀ ਰਹੀ। ਚਾਂਦੀ ਹਾਜਿਰ 75 ਰੁਪਏ ਦੀ ਤੇਜ਼ੀ ਨਾਲ 47,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵਿਕੀ। ਹਾਲਾਂਕਿ ਚਾਂਦੀ ਵਾਇਦਾ 9 ਰੁਪਏ ਦੀ ਗਿਰਾਵਟ 'ਚ 46,928 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਸਿੱਕਾ ਖਰੀਦ ਅਤੇ ਵਿਕਰੀ ਕ੍ਰਮਵਾਰ 960 ਰੁਪਏ ਅਤੇ 970 ਰੁਪਏ ਪ੍ਰਤੀ ਯੂਨਿਟ 'ਤੇ ਕਾਇਮ ਰਹੀ। ਅੱਜ ਦੋਵੇਂ ਕੀਮਤੀ ਧਾਤਾਂ ਦੀਆਂ ਕੀਮਤਾਂ ਇਸ ਪ੍ਰਕਾਰ ਹਨ: -

ਸੋਨੇ ਸਟੈਂਡਰਡ ਪ੍ਰਤੀ 10 ਗ੍ਰਾਮ .....: 38,720 ਰੁਪਏ , 

ਸੋਨਾ ਭਟੂਰ ਪ੍ਰਤੀ 10 ਗ੍ਰਾਮ .......: 38,550 ਰੁਪਏ,

ਚਾਂਦੀ ਪ੍ਰਤੀ ਕਿੱਲੋ .....: 47,500 ਰੁਪਿਆ

ਚਾਂਦੀ ਵਾਅਦਾ ਪ੍ਰਤੀ ਕਿੱਲੋ ....: 46,928 ਰੁਪਏ

ਸਿੱਕਾ ਖਰੀਦ ਪ੍ਰਤੀ ਯੂਨਿਟ ...: 960 ਰੁਪਏ

ਸਿੱਕਾ ਪ੍ਰਤੀ ਯੂਨਿਟ ਵਿਕਿਆ ..: 970 ਰੁਪਏ

ਅੱਠ ਗ੍ਰਾਮ ਗਿੰਨੀ .............: 30,000 ਰੁਪਏ