ਫੇਡ ਦੀ ਆਹਟ ਨਾਲ ਚਮਕਿਆ ਸੋਨਾ

06/21/2019 4:29:42 PM

ਮੁੰਬਈ — ਅਮਰੀਕਾ ਦੇ ਆਰਥਿਕ ਵਿਕਾਸ ਦੇ ਸੰਬੰਧ ਵਿਚ ਅਮਰੀਕੀ ਫੈਡਰਲ ਰਿਜ਼ਰਵ ਦੇ ਨਰਮ ਰੁਖ਼ ਨਾਲ ਗਲੋਬਲ ਬਜ਼ਾਰ ਵਿਚ ਸੋਨੇ ਦੀਆਂ ਕੀਮਤਾਂ 'ਚ ਆਈ ਤੇਜ਼ੀ ਦੇ ਬਾਅਦ ਅੱਜ ਸਟੈਂਡਰਡ ਸੋਨੇ ਦੀਆਂ ਕੀਮਤਾਂ 'ਚ 2.21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਕਈ ਸਾਲਾਂ ਦੌਰਾਨ ਇਕ ਦਿਨ 'ਚ ਆਈ ਇਹ ਸਭ ਤੋਂ ਵੱਡੀ ਤੇਜ਼ੀ ਹੈ। ਇੰਡੀਅਨ ਬੁਲਿਅਨ ਐਂਡ ਜਿਊਲਰਸ ਐਸੋਸੀਏਸ਼ਨ(IBJI) ਵਲੋਂ ਇਕੱਠੇ ਕੀਤੇ ਗਏ ਅੰਕੜੇ ਦੱਸਦੇ ਹਨ ਕਿ ਅੱਜ ਇਥੋਂ ਦੇ ਪ੍ਰਸਿੱਧ ਜਵੇਰੀ ਬਜ਼ਾਰ ਵਿਚ ਸਟੈਂਡਰਡ ਸੋਨੇ ਦੀ ਕੀਮਤ 33,559 ਰੁਪਏ ਪ੍ਰਤੀ  10 ਗ੍ਰਾਮ ਰਹੇ ਜਿਹੜੇ ਕਿ ਇਸ ਸਾਲ ਫਰਵਰੀ 'ਚ ਸਿਖਰ ਪੱਧਰ ਤੋਂ ਸਿਰਫ 0.3 ਫੀਸਦੀ ਦੀ ਘੱਟ ਰਹੇ।

ਸੋਨੇ ਦੇ ਬਾਅਦ ਬ੍ਰੇਟ ਕਰੂਡ 'ਚ ਵੀ ਤਿੰਨ ਫੀਸਦੀ ਦਾ ਉਛਾਲ ਆਇਆ ਅਤੇ ਇਹ ਲੰਡਨ ਦੇ ਸ਼ੁਰੂਆਤੀ ਕਾਰੋਬਾਰ 'ਚ 63.88 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਪਹੁੰਚ ਗਿਆ ਪਰ ਬਾਅਦ ਵਿਚ ਈਰਾਨ ਵਲੋਂ ਅਮਰੀਕੀ ਡ੍ਰੋਨ ਨੂੰ ਨਸ਼ਟ ਕਰਨ ਦੀ ਖਬਰ ਨਾਲ ਦੁਪਹਿਰ ਤੋਂ ਇਸ ਦੀ ਕੀਮਤ ਫਿਸਲ ਕੇ 63.20 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਆ ਗਿਆ। ਇਸ ਤਰ੍ਹਾਂ ਅਮਰੀਕੀ ਵੈਸਟ ਟੈਕਸਸ ਇੰਟਰਮੀਡਿਏਟ ਕਰੂਡ ਦਾ ਭਾਅ ਵੀ 1.45 ਡਾਲਰ ਤੱਕ ਵਧ ਕੇ 55.21 ਪ੍ਰਤੀ ਬੈਰਲ ਹੋ ਗਿਆ। ਮੂਲ ਧਾਤੂਆਂ ਵੀ ਲੰਡਨ ਮੈਟਲ ਐਕਸਚੇਂਜ 'ਤੇ ਹਲਕੇ ਵਾਧੇ ਨਾਲ ਮਜ਼ਬੂਤ ਰਹੀਆਂ। 

ਅਮਰੀਕੀ ਫੇਡ ਨੇ ਆਪਣੀ ਪਿਛਲੀ ਬੈਠਕ ਦੀ ਕਹਾਣੀ ਹੀ ਬਦਲ ਦਿੱਤੀ। ਉਸ ਸਮੇਂ ਤੱਕ ਇਹ ਗੱਲ ਚਲ ਰਹੀ ਸੀ ਕਿ ਡਾਲਰ ਦੀ ਵਿਆਜ ਦਰ ਵਧ ਰਹੀ ਹੈ। ਪਰ ਚਲ ਰਹੀ ਵਪਾਰ ਵਾਰਤਾ ਦੇ ਕਾਰਨ ਹੁਣ ਫੇਡ ਨਰਮ ਰੁਖ਼ ਆਪਣਾ ਰਿਹਾ ਹੈ ਕਿਉਂਕਿ ਇਸ ਵਿਚ ਦੇਰੀ ਦੇ ਕਾਰਨ ਅਮਰੀਕੀ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਇਸ ਤਰ੍ਹਾਂ ਫੇਡ ਨੇ ਵਿਆਜ ਦਰ 'ਚ ਲਗਾਤਾਰ ਕਟੌਤੀ ਦੇ ਨਾਲ-ਨਾਲ ਅਮਰੀਕੀ ਅਰਥਵਿਵਸਥਾ ਵਿਚ ਕਠਿਨਾਈ ਦਾ ਸੰਕੇਤ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਸੋਨੇ ਦੀਆਂ ਕੀਮਤਾਂ ਵਿਚ ਇਹ ਵਾਧਾ ਕੇਂਦਰੀ ਬੈਂਕ ਦੀ ਖਰੀਦਦਾਰੀ ਦੇ ਸਮੇਂ ਹੋਈ ਹੈ। 

ਬੁੱਧਵਾਰ ਨੂੰ ਅਮਰੀਕੀ ਫੈਡਰਲ ਰਿਜ਼ਰਵ ਨੇ ਜੁਲਾਈ ਦੀ ਸ਼ੁਰੂਆਤ 'ਚ ਵਿਆਜ ਦਰਾਂ ਵਿਚ ਕਟੌਤੀ ਦਾ ਸੰਕੇਤ ਦਿੱਤਾ ਸੀ। ਉਸਨੇ ਕਿਹਾ ਸੀ ਕਿ ਉਹ ਗਲੋਬਲ ਅਤੇ ਘਰੇਲੂ ਪੱਧਰ 'ਤੇ ਵਧ ਰਹੇ ਆਰਥਿਕ ਜੋਖਮਾਂ ਨਾਲ ਲੜਣ ਲਈ ਤਿਆਰ ਹਨ ਕਿਉਂਕਿ ਉਸਨੇ ਵਧਦੇ ਤਣਾਅ ਅਤੇ ਕਮਜ਼ੋਰ ਮੁਦਰਾਸਫੀਤੀ ਦੇ ਸੰਬੰਧ ਵਿਚ ਵਧਦੀ ਚਿੰਤਾਵਾਂ ਦਾ ਜਾਇਜ਼ਾ ਲਿਆ ਹੈ। ਦਰਅਸਲ ਘੱਟ ਵਿਆਜ ਦਰਾਂ, ਫਾਇਦਾ ਨਾ ਦੇਣ ਵਾਲੇ ਸਰਾਫਾ ਰੱਖਣ ਅਤੇ ਡਾਲਰ ਦੇ ਦਬਾਅ ਦੇ ਕਾਰਨ ਹੋਰ ਮੁਦਰਾਵਾਂ ਰੱਖਣ ਵਾਲੇ ਨਿਵੇਸ਼ਕਾਂ ਲਈ ਸੋਨਾ ਜ਼ਿਆਦਾ ਸਸਤਾ ਸਾਬਤ ਹੋ ਰਿਹਾ ਹੈ। ਅਮਰੀਕਾ 'ਚ ਬੁੱਧਵਾਰ ਨੂੰ ਕਾਰੋਬਾਰ ਦੇ ਆਖਰੀ 'ਚ ਸੋਨੇ ਦੇ ਭਾਅ ਪੰਜ ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਏ ਸਨ ਕਿਉਂਕਿ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਦੇ ਰੂਪ ਵਿਚ ਸੋਨੇ ਦਾ ਸਹਾਰਾ ਲਿਆ ਸੀ। ਹਾਜ਼ਿਰ ਸੋਨੇ ਦਾ ਭਾਅ 2 ਫੀਸਦੀ ਵਧ ਕੇ 1,386.38 ਡਾਲਰ ਪ੍ਰਤੀ ਔਂਸ ਹੋ ਗਿਆ ਸੀ ਜਿਹੜਾ ਕਿ 17 ਮਾਰਚ 2014 ਦੇ ਬਾਅਦ ਸਭ ਤੋਂ ਜ਼ਿਆਦਾ ਪੱਧਰ ਰਿਹਾ। ਅੱਜ ਲੰਡਨ ਵਿਚ ਸੋਨੇ ਦਾ ਭਾਅ 1,382.87 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਚਲਾ ਗਿਆ।