ਸੋਨਾ 420 ਰੁਪਏ ਉਤਰਿਆ, ਚਾਂਦੀ 1475 ਰੁਪਏ ਫਿਸਲੀ

12/08/2019 4:05:02 PM

ਨਵੀਂ ਦਿੱਲੀ—ਵਿਆਹ ਸ਼ਾਦੀ ਦੇ ਬਾਵਜੂਦ ਸੰਸਾਰਕ ਪੱਧਰ 'ਤੇ ਕੀਮਤੀ ਧਾਤੂਆਂ 'ਚ ਰਹੀ ਨਰਮੀ ਅਤੇ ਘਰੇਲੂ ਪੱਧਰ 'ਤੇ ਡਾਲਰ ਦੀ ਤੁਲਨਾ 'ਚ ਰੁਪਏ ਦੇ ਮਜ਼ਬੂਤ ਹੋਣ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 420 ਰੁਪਏ ਟੁੱਟ ਕੇ 39,100 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਅਤੇ ਚਾਂਦੀ 1475 ਰੁਪਏ ਫਿਸਲ ਕੇ 44,550 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਹਫਤੇ ਉਥੇ ਸੋਨਾ ਹਾਜ਼ਿਰ 3.60 ਡਾਲਰ ਫਿਸਲ ਕੇ 1,460 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ 5.90 ਡਾਲਰ ਡਿੱਗ ਕੇ 1,464.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਪਿਛਲੇ ਹਫਤੇ ਦੌਰਾਨ ਚਾਂਦੀ ਕੌਮਾਂਤਰੀ ਪੱਧਰ 'ਤੇ ਵੀ ਨਰਮ ਰਹੀ। ਚਾਂਦੀ ਹਾਜ਼ਿਰ 0.46 ਡਾਲਰ ਦੀ ਹਫਤਾਵਾਰ ਗਿਰਾਵਟ ਲੈ ਕੇ 16.54 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।
ਸਥਾਨਕ ਬਾਜ਼ਾਰ ਬੀਤੇ ਹਫਤੇ ਸੋਨਾ ਸਟੈਂਡਰਡ 420 ਰੁਪਏ ਡਿੱਗ ਕੇ 39,100 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਸੋਨਾ ਬਿਠੂਰ ਵੀ ਇੰਨੀ ਹੀ ਹਫਤਾਵਾਰੀ ਗਿਰਾਵਟ ਨੂੰ ਲੈ ਕੇ 38,930 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਸੋਨੇ ਦੇ ਉਲਟ ਅੱਠ ਗ੍ਰਾਮ ਵਾਲੀ ਗਿੰਨੀ ਹਫਤਾਵਾਰ ਦੇ ਦੌਰਾਨ 100 ਰੁਪਏ ਚੜ੍ਹ ਕੇ 30,300 ਰੁਪਏ ਬੋਲੀ ਗਈ। ਸੋਨੇ ਦੀ ਤਰ੍ਹਾਂ ਚਾਂਦੀ ਹਾਜ਼ਿਰ 1475 ਰੁਪਏ ਫਿਸਲ ਕੇ 44,550 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

Aarti dhillon

This news is Content Editor Aarti dhillon