ਸੋਨੇ ਦੀ ਕੀਮਤ ''ਚ ਉਛਾਲ, ਚਾਂਦੀ 1,000 ਰੁਪਏ ਚੜ੍ਹੀ, ਵੇਖੋ ਕੀ ਹਨ ਮੁੱਲ

02/03/2021 10:45:55 AM

ਨਵੀਂ ਦਿੱਲੀ- ਪਿਛਲੇ ਦੋ ਸੈਸ਼ਨਾਂ ਵਿਚ ਭਾਰੀ ਗਿਰਾਵਟ ਤੋਂ ਬਾਅਦ ਅੱਜ ਭਾਰਤੀ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਵੱਲੋਂ ਬਜਟ ਵਿਚ ਸੋਨੇ ਅਤੇ ਚਾਂਦੀ 'ਤੇ ਦਰਾਮਦ ਡਿਊਟੀ ਵਿਚ ਕਟੌਤੀ ਦੇ ਪ੍ਰਸਤਾਵ ਨਾਲ ਐੱਮ. ਸੀ. ਐਕਸ. 'ਤੇ, ਸੋਨੇ ਦੀ ਕੀਮਤ ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ਵਿਚ 1,800 ਰੁਪਏ ਘਟੀ ਸੀ, ਜੋ ਬੁੱਧਵਾਰ ਨੂੰ 150 ਰੁਪਏ ਯਾਨੀ 0.3 ਫ਼ੀਸਦੀ ਚੜ੍ਹ ਕੇ 47,978 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ।

ਉੱਥੇ ਹੀ, ਇਸ ਦੌਰਾਨ ਚਾਂਦੀ ਤਕਰੀਬਨ 1,000 ਰੁਪਏ ਯਾਨੀ 1.5 ਫ਼ੀਸਦੀ ਦੀ ਮਜਬੂਤੀ ਨਾਲ 68,580 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਚਾਂਦੀ 8 ਫ਼ੀਸਦੀ ਯਾਨੀ 6,000 ਰੁਪਏ ਡਿੱਗੀ ਸੀ।

ਕੌਮਾਂਤਰੀ ਬਾਜ਼ਾਰ ਵਿਚ ਸੋਨਾ 0.4 ਫ਼ੀਸਦੀ ਦੇ ਉਛਾਲ ਨਾਲ 1,844.48 ਡਾਲਰ ਪ੍ਰਤੀ ਔਂਸ 'ਤੇ ਦੇਖਣ ਨੂੰ ਮਿਲਿਆ। ਉੱਥੇ ਹੀ, ਚਾਂਦੀ 3.2 ਫ਼ੀਸਦੀ ਵੱਧ ਕੇ 27.25 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਕ ਨੋਟ ਵਿਚ ਕਿਹਾ ਕਿ ਸੋਮਵਾਰ ਨੂੰ ਬਜਟ 2021 ਵਿਚ ਸਰਕਾਰ ਨੇ ਸੋਨੇ ਅਤੇ ਚਾਂਦੀ 'ਤੇ ਡਿਊਟੀ ਘਟਾਈ ਹੈ, ਇਸ ਨਾਲ ਇਸ 'ਤੇ ਪ੍ਰਭਾਵੀ ਕਸਟਮ ਡਿਊਟੀ 12.88 ਫ਼ੀਸਦੀ ਤੋਂ ਘੱਟ ਕੇ 10.75 ਫ਼ੀਸਦੀ ਹੋਵੇਗੀ ਅਤੇ ਸਿੰਥੈਟਿਕ ਅਤੇ ਪਾਲਿਸ਼ਡ ਕੀਮਤੀ ਪੱਥਰਾਂ ਦੀ ਡਿਊਟੀ 7.5 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕੀਤੀ ਗਈ ਹੈ।

Sanjeev

This news is Content Editor Sanjeev