ਸਰਾਫਾ ਬਾਜ਼ਾਰ ''ਚ ਸੋਨੇ-ਚਾਂਦੀ ਦੀ ਕੀਮਤ ''ਚ ਆਈ ਗਿਰਾਵਟ, ਵੇਖੋ ਮੁੱਲ

01/28/2021 7:41:12 PM

ਨਵੀਂ ਦਿੱਲੀ- ਦਿੱਲੀ ਸਰਾਫਾ ਬਾਜ਼ਾਰ ਵਿਚ ਵੀਰਵਾਰ ਨੂੰ ਸੋਨੇ ਅਤੇ ਚਾਂਦੀ ਵਿਚ ਗਿਰਾਵਟ ਦਰਜ ਕੀਤੀ ਗਈ। ਸੋਨਾ 109 ਰੁਪਏ ਦੀ ਗਿਰਾਵਟ ਨਾਲ 48,183 ਰੁਪਏ ਪ੍ਰਤੀ ਦਸ ਗ੍ਰਾਮ ਰਿਹਾ। ਚਾਂਦੀ ਵੀ 146 ਰੁਪਏ ਡਿੱਗ ਕੇ 65,031 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ।

ਬੁੱਧਵਾਰ ਨੂੰ ਸੋਨਾ 48,392 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ, ਜਦੋਂ ਕਿ ਚਾਂਦੀ 65,177 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਡਾਲਰ ਦੇ ਮਜਬੂਤ ਹੋਣ ਅਤੇ ਨਿਊਯਾਰਕ ਕਮੋਡਿਟੀ ਐਕਸਚੇਂਜ ਵਿਚ ਸੋਨੇ ਵਿਚ ਕਮਜ਼ੋਰੀ ਨਾਲ ਦਿੱਲੀ ਵਿਚ 24 ਕੈਰੇਟ ਸੋਨੇ ਦੀ ਕੀਮਤ ਵਿਚ 109 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ।" ਕੌਮਾਂਤਰੀ ਬਾਜ਼ਾਰ ਵਿਚ ਸੋਨਾ ਗਿਰਾਵਟ ਨਾਲ 1,840.79 ਡਾਲਰ ਪ੍ਰਤੀ ਔਂਸ ਰਹਿ ਗਿਆ, ਜਦੋਂ ਕਿ ਚਾਂਦੀ ਦਾ ਮੁੱਲ 25.12 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਿਹਾ।

Sanjeev

This news is Content Editor Sanjeev