ਸੋਨਾ ਅਤੇ ਚਾਂਦੀ ਦੀਆਂ ਕੀਮਤਾਂ 'ਚ ਤਬਦੀਲੀ, ਜਾਣੋ ਤਾਜ਼ਾ ਮੁੱਲ

11/12/2020 9:28:14 PM

ਨਵੀਂ ਦਿੱਲੀ— ਵੀਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਹਲਕੀ ਗਿਰਾਵਟ ਦਰਜ ਹੋਈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 81 ਰੁਪਏ ਘੱਟ ਕੇ 50,057 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਐੱਚ. ਡੀ. ਐੱਫ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

 

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੋਨਾ 50,138 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ। ਇਸੇ ਤਰ੍ਹਾਂ ਚਾਂਦੀ ਵੀ 4 ਰੁਪਏ ਦੀ ਹਲਕੀ ਗਿਰਾਵਟ ਨਾਲ 62,037 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।

ਪਿਛਲੇ ਕਾਰੋਬਾਰੀ ਦਿਨ ਯਾਨੀ ਬੁੱਧਵਾਰ ਨੂੰ ਚਾਂਦੀ 62,041 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਮੌਜੂਦਾ ਤਿਉਹਾਰੀ ਸੈਸ਼ਨ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਸੇ ਦਾਇਰੇ 'ਚ ਰਹਿਣ ਦੀ ਉਮੀਦ ਹੈ। ਇਨ੍ਹਾਂ ਦੀ ਕੀਮਤ 'ਚ ਨਿਵੇਸ਼ਕਾਂ ਤੇ ਗਾਹਕਾਂ ਨੂੰ ਘੱਟ ਉਥਲ-ਪੁਥਲ ਦੇਖਣ ਨੂੰ ਮਿਲੇਗੀ।'' ਉਨ੍ਹਾਂ ਕਿਹਾ ਕਿ ਧਨਤੇਰਸ ਦੇ ਪਾਵਨ ਮੌਕੇ 'ਤੇ ਗਹਿਣਾ ਨਿਰਮਾਤਾਵਾਂ ਨੂੰ ਚੰਦੀ ਤਿਉਹਾਰੀ ਵਿਕਰੀ ਦੀ ਉਮੀਦ ਹੈ। ਕੌਮਾਂਤਰੀ ਬਾਜ਼ਾਰ 'ਚ ਸੋਨਾ 1,865 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ 24.09 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਸੀ।

Sanjeev

This news is Content Editor Sanjeev