ਸੋਨਾ 80 ਰੁਪਏ ਟੁੱਟਿਆ, ਚਾਂਦੀ 180 ਰੁਪਏ ਮਜ਼ਬੂਤ

01/18/2019 3:52:00 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਗਿਰਾਵਟ ਅਤੇ ਸਥਾਨਕ ਗਹਿਣਾ ਮੰਗ 'ਚ ਨਰਮੀ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 80 ਰੁਪਏ ਫਿਸਲ ਕੇ 33,220 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਹਾਲਾਂਕਿ 180 ਰੁਪਏ ਦੇ ਵਾਧੇ ਨਾਲ 40,380 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਹਾਜ਼ਿਰ 7.25 ਡਾਲਰ ਫਿਸਲ ਕੇ 1,248.80 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਫਰਵਰੀ ਦਾ ਅਮਰੀਕੀ ਸੋਨਾ ਵਾਇਦਾ 7.70 ਡਾਲਰ ਦੀ ਗਿਰਾਵਟ 'ਚ 1,284..60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਯੁੱਧ 'ਤੇ ਗੱਲਬਾਤ ਨੂੰ ਲੈ ਕੇ ਨਿਵੇਸ਼ਕਾਂ 'ਚ ਉਮੀਦ ਪੈਦਾ ਹੋਈ ਹੈ। ਇਸ ਨਾਲ ਡਾਲਰ 'ਤੇ ਮਜ਼ਬੂਤੀ ਆਈ ਹੈ ਅਤੇ ਨਿਵੇਸ਼ਕ ਸ਼ੇਅਰ ਬਾਜ਼ਾਰ 'ਚ ਖਤਰਾ ਚੁੱਕਣ ਲਈ ਤਿਆਰ ਹੋਏ ਹਨ। ਦੋਵਾਂ ਕਾਰਕਾਂ ਨੇ ਪੀਲੀ ਧਾਤੂ 'ਤੇ ਦਬਾਅ ਬਣਾਇਆ। ਵਿਦੇਸ਼ਾਂ 'ਚ ਚਾਂਦੀ ਹਾਜ਼ਿਰ ਵੀ 0.06 ਡਾਲਰ ਟੁੱਟ ਕੇ 15.44 ਡਾਲਰ ਪ੍ਰਤੀ ਔਂਸ ਰਹਿ ਗਈ। 
ਸਥਾਨਕ ਬਾਜ਼ਾਰ 'ਚ ਉੱਚੇ ਭਾਅ 'ਤੇ ਗਹਿਣਾ ਮੰਗ ਉਤਰਨ ਨਾਲ ਸੋਨਾ ਸਟੈਂਡਰਡ 80 ਰੁਪਏ ਫਿਸਲ ਕੇ 33,220 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਸੋਨਾ ਬਿਠੂਰ ਵੀ ਇੰਨੀ ਹੀ ਗਿਰਾਵਟ ਨਾਲ 33070 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਅੱਠ ਗ੍ਰਾਮ ਵਾਲੀ ਗਿੰਨੀ 25,000 ਰੁਪਏ ਪ੍ਰਤੀ 'ਤੇ ਟਿਕੀ ਰਹੀ। ਉਦਯੋਗਿਕ ਮੰਗ ਆਉਣ ਨਾਲ ਚਾਂਦੀ ਹਾਜ਼ਿਰ 180 ਰੁਪਏ ਚਮਕ ਕੇ 40,380 ਰੁਪਏ ਕਿਲੋਗ੍ਰਾਮ 'ਤੇ ਪਹੁੰਚ ਗਈ। ਹਾਲਾਂਕਿ ਚਾਂਦੀ ਵਾਇਦਾ 110 ਰੁਪਏ ਦੀ ਗਿਰਾਵਟ 'ਚ 39,580 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਲਿਵਾਲੀ ਅਤੇ ਬਿਕਵਾਲੀ ਕ੍ਰਮਵਾਰ 77 ਹਜ਼ਾਰ ਅਤੇ 78 ਹਜ਼ਾਰ ਰੁਪਏ ਕਿਲੋਗ੍ਰਾਮ 'ਤੇ ਸਥਿਰ ਰਹੇ।

Aarti dhillon

This news is Content Editor Aarti dhillon