ਸੋਨੇ 'ਚ ਵੱਡੀ ਗਿਰਾਵਟ, 47 ਹਜ਼ਾਰ ਤੋਂ ਥੱਲ੍ਹੇ ਡਿੱਗਾ, ਇੰਨੀ ਰਹਿ ਗਈ ਕੀਮਤ

02/12/2021 4:17:39 PM

ਨਵੀਂ ਦਿੱਲੀ- ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ ਵਿਚ ਸੋਨੇ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ, ਚਾਂਦੀ ਵੀ ਸਸਤੀ ਹੋ ਗਈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 661 ਰੁਪਏ ਡਿੱਗ ਕੇ 46,847 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 47,508 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ 347 ਰੁਪਏ ਦੀ ਗਿਰਾਵਟ ਨਾਲ 67,894 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਕਾਰੋਬਾਰ ਵਿਚ ਇਹ 68,241 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ- RBI ਲੈ ਸਕਦਾ ਹੈ ਇਹ ਵੱਡਾ ਫ਼ੈਸਲਾ, ਬੈਂਕ ਐੱਫ. ਡੀ. ਗਾਹਕਾਂ ਨੂੰ ਮਿਲੇਗੀ ਸੌਗਾਤ

ਕੌਮਾਂਤਰੀ ਬਾਜ਼ਾਰ ਵਿਚ ਸੋਨਾ ਗਿਰਾਵਟ ਨਾਲ 1,815 ਡਾਲਰ ਪ੍ਰਤੀ ਔਸ 'ਤੇ ਅਤੇ ਚਾਂਦੀ ਦੀ ਕੀਮਤ 26.96 ਡਾਲਰ ਪ੍ਰਤੀ ਔਸ 'ਤੇ ਬੰਦ ਹੋਈ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, "ਡਾਲਰ ਇੰਡੈਕਸ ਵਿਚ ਤੇਜ਼ੀ ਕਾਰਨ ਸੋਨੇ ਦੀਆਂ ਕੀਮਤਾਂ ਕਮਜ਼ੋਰ ਰਹੀਆਂ।'' ਓਧਰ ਵਾਇਦਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਇਸ ਦੌਰਾਨ 174 ਰੁਪਏ ਦੀ ਗਿਰਾਵਟ ਨਾਲ 47,334 ਰੁਪਏ ਪ੍ਰਤੀ ਦਸ ਗ੍ਰਾਮ 'ਤੇ, ਜਦੋਂ ਕਿ ਚਾਂਦੀ 294 ਰੁਪਏ ਦੀ ਤੇਜ਼ੀ ਨਾਲ 68,786 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੇ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ ਹੋ ਸਕਦੈ 90 ਰੁ:, ਹੁਣ ਤੱਕ ਕੀਮਤਾਂ 'ਚ ਇੰਨਾ ਉਛਾਲ

2021 ਵਿਚ ਹੁਣ ਤੱਕ ਸੋਨੇ ਦੀ ਘਟੀ ਕੀਮਤ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ 

Sanjeev

This news is Content Editor Sanjeev