ਦੀਵਾਲੀ ਤੋਂ ਪਹਿਲਾਂ ਸੋਨਾ ਹੋਇਆ 31 ਹਜ਼ਾਰੀ

10/18/2017 3:42:59 PM

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਗਿਰਾਵਟ ਦੇ ਬਾਵਜੂਦ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 290 ਰੁਪਏ ਵਧ ਕੇ 31,000 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਉਦਯੋਗਿਕ ਮੰਗ ਸੁਧਰਣ ਨਾਲ ਚਾਂਦੀ ਵੀ ਪਿਛਲੇ ਦਿਨ ਦੇ 41,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਮੁੱਲ 'ਤੇ ਟਿਕੀ ਰਹੀ। 

ਧਨਤੇਰਸ ਦੇ ਦਿਨ ਮੰਗਲਵਾਰ ਨੂੰ ਸੋਨੇ-ਚਾਂਦੀ 'ਚ ਗਿਰਾਵਟ ਰਹੀ ਸੀ। ਚਾਂਦੀ ਪਿਛਲੇ ਦੋ ਦਿਨ ਤੋਂ ਡਿੱਗ ਰਹੀ ਸੀ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਧਨਤੇਰਸ ਦੇ ਦਿਨ ਬਾਜ਼ਾਰ 'ਚ ਉਮੀਦ ਤੋਂ ਮੰਗ ਘੱਟ ਰਹੀ ਪਰ ਚਾਂਦੀ ਪਿਛਲੇ ਦਿਨ ਦੇ ਮੁੱਲ 'ਤੇ ਟਿਕਣ 'ਚ ਕਾਮਯਾਬ ਰਹੀ। ਸਿੱਕਿਆਂ ਦੀ ਵੀ ਮੰਗ ਨਾ ਆਉਣ ਨਾਲ ਇਨ੍ਹਾਂ 'ਚ ਟਿਕਾਅ ਦੇਖਿਆ ਗਿਆ। ਕਾਰੋਬਾਰੀਆਂ ਨੇ ਦੱਸਿਆ ਕਿ ਧਨਤੇਰਸ ਦੇ ਦਿਨ ਸੋਨੇ ਦੀਆਂ ਕੀਮਤਾਂ 'ਚ ਰਹੀ ਗਿਰਵਾਟ ਕਾਰਨ ਅੱਜ ਗਹਿਣਾ ਖਰੀਦ 'ਚ ਹਲਕਾ ਸੁਧਾਰ ਹੋਇਆ ਹੈ, ਜਿਸ ਨਾਲ ਸੋਨੇ ਦੀ ਚਮਕ ਵਧੀ ਹੈ।