ਸੋਨਾ 1200 ਰੁਪਏ ਟੁੱਟਿਆ, ਚਾਂਦੀ 2050 ਰੁਪਏ ਫਿੱਕੀ ਪਈ

09/15/2019 12:19:10 PM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਦੋਵਾਂ ਕੀਮਤੀ ਧਾਤੂਆਂ 'ਚ ਗਿਰਾਵਟ ਅਤੇ ਘਰੇਲੂ ਪੱਧਰ 'ਤੇ ਡਾਲਰ ਦੀ ਤੁਲਨਾ 'ਚ ਭਾਰਤੀ ਮੁਦਰਾ 'ਚ ਰਹੀ ਮਜ਼ਬੂਤੀ ਦੇ ਕਾਰਨ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 1200 ਰੁਪਏ ਟੁੱਟ ਕੇ 38370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਅਤੇ ਚਾਂਦੀ 2050 ਰੁਪਏ ਫਿੱਕੀ ਪੈ ਕੇ 46450 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ਾਂ 'ਚ ਸੋਨਾ ਹਾਜ਼ਿਰ ਸਮੀਖਿਆਧੀਨ ਸਮੇਂ 'ਚ ਕਰੀਬ 19 ਡਾਲਰ ਦੀ ਗਿਰਾਵਟ ਦੇ ਨਾਲ 1,488.45 ਡਾਲਰ ਪ੍ਰਤੀ ਔਂਸ 'ਤੇ ਰਿਹਾ. ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ ਕਰੀਬ 20 ਡਾਲਰ ਟੁੱਟ ਕੇ ਹਫਤਾਵਾਰ 'ਤੇ 1,486.90 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਨੂੰ ਲੈ ਕੇ ਗੱਲਬਾਤ 'ਤੇ ਦੋਵਾਂ ਪੱਖਾਂ ਦੇ ਸਹਿਮਤ ਹੋਣ ਨਾਲ ਨਿਵੇਸ਼ਕ ਪੂੰਜੀ ਬਾਜ਼ਾਰ ਦੇ ਵੱਲ ਰੁਖ ਕਰ ਰਹੇ ਹਨ। ਇਸ ਨਾਲ ਸੋਨੇ ਦੀ ਮੰਗ ਘਟੀ ਹੈ ਅਤੇ ਕੀਮਤਾਂ 'ਚ ਗਿਰਾਵਟ ਦੇਖੀ ਗਈ ਹੈ। ਇਸ ਦੇ ਨਾਲ ਹੀ ਘਰੇਲੂ ਪੱਧਰ 'ਤੇ ਪਿਛਲੇ ਸੱਤ ਦਿਨਾਂ 'ਚ ਡਾਲਰ ਦੀ ਤੁਲਨਾ 'ਚ ਰੁਪਿਆ 147 ਪੈਸੇ ਦੀ ਮਜ਼ਬੂਤੀ ਲੈ ਚੁੱਕਾ ਹੈ ਜਿਸ ਨਾਲ ਕੀਮਤੀ ਧਾਤੂਆਂ 'ਤੇ ਦਬਾਅ ਬਣਿਆ ਹੈ। ਪਿਛਲੇ ਹਫਤੇ ਦੌਰਾਨ ਚਾਂਦੀ ਹਾਜ਼ਿਰ 0.65 ਡਾਲਰ ਡਿੱਗ ਕੇ 17.42 ਡਾਲਰ ਪ੍ਰਤੀ ਔਂਸ 'ਤੇ ਆ ਗਈ।

Aarti dhillon

This news is Content Editor Aarti dhillon