ਸੋਨਾ 70 ਚਾਂਦੀ 230 ਰੁਪਏ ਟੁੱਟੀ

12/13/2019 4:19:25 PM

ਨਵੀਂ ਦਿੱਲੀ — ਦਿੱਲੀ ਸਰਾਫਾ ਬਜ਼ਾਰ 'ਚ ਸ਼ੁੱਕਰਵਾਰ ਨੂੰ ਦੋਵੇਂ ਕੀਮਤੀ ਧਾਤੂਆਂ 'ਚ ਗਿਰਾਵਟ ਦਾ ਰੁਖ ਰਿਹਾ। ਸੋਨਾ 70 ਰੁਪਏ ਅਤੇ ਚਾਂਦੀ 232 ਰੁਪਏ ਪ੍ਰਤੀ ਕਿਲੋਗ੍ਰਾਮ  ਟੁੱਟ ਗਈ। ਕਾਰੋਬਾਰੀਆਂ ਅਨੁਸਾਰ ਵਿਆਹ ਸੀਜ਼ਨ ਦੀ ਮੰਗ ਨਿਕਲ ਚੁੱਕੀ ਹੈ। ਹਿੰਦੂ ਰਿਵਾਜ਼ਾ ਅਨੁਸਾਰ 15 ਦਸੰਬਰ ਤੋਂ ਇਕ ਮਹੀਨੇ ਲਈ ਸ਼ੁੱਭ ਕੰਮ ਨਹੀਂ ਹੋਣਗੇ। ਹੁਣ 14 ਜਨਵਰੀ ਤੋਂ ਬਾਅਦ ਫਿਰ ਤੋਂ ਵਿਆਹ ਅਤੇ ਹੋਰ ਸ਼ੁੱਭ ਕੰਮ ਫਿਰ ਤੋਂ ਸ਼ੁਰੂ ਹੋਣਗੇ। ਦੂਜੇ ਪਾਸੇ ਵਿਦੇਸ਼ਾਂ 'ਚ ਦੋਵੇਂ ਕੀਮਤੀ ਧਾਤੂਆਂ 'ਚ ਮਜ਼ਬੂਤੀ ਦਿਖੀ। ਸਿੰਗਾਪੁਰ 'ਚ ਚਾਂਦੀ 17.05 ਡਾਲਰ ਪ੍ਰਤੀ ਟ੍ਰਾਇ ਔਂਸ 'ਚ ਮਜ਼ਬੂਤ ਸੀ।
ਨਿਊਯਾਰਕ 'ਚ ਬੀਤੇ ਦਿਨ ਸੋਨਾ 1472.40 ਡਾਲਰ 'ਤੇ ਮਜ਼ਬੂਤ ਰਿਹਾ। ਸਥਾਨਕ ਬਜ਼ਾਰ 'ਚ ਮੰਗ ਕਮਜ਼ੋਰ ਰਹਿਣ ਨਾਲ ਦੋਵੇਂ ਕੀਮਤੀ ਧਾਤੂਆਂ 'ਤੇ ਦਬਾਅ ਦਿਖਿਆ। ਸੋਨਾ ਸਟੈਂਡਰਡ 70 ਰੁਪਏ ਡਿੱਗ ਕੇ 39020 ਰੁਪਏ ਪ੍ਰਤੀ 10 ਗ੍ਰਾਮ ਬੋਲਿਆ ਗਿਆ।