ਇਸ ਸਾਲ ਮਹਿੰਗਾ ਹੋ ਚੁੱਕਾ ਹੈ ਸੋਨਾ, ਕੀ ਦੀਵਾਲੀ ’ਤੇ ਗੋਲਡ ਦੇਵੇਗਾ ਫਾਇਦੇ ਦਾ ਮੌਕਾ

11/01/2020 10:59:08 AM

ਨਵੀਂ ਦਿੱਲੀ (ਆਈ.) – ਤਿਓਹਾਰਾਂ ’ਤੇ ਸੋਨਾ ਸ਼ੁੱਭ ਮੰਨਿਆ ਜਾਂਦਾ ਹੈ। ਖਾਸ ਕਰ ਕੇ ਦੀਵਾਲੀ ਅਤੇ ਧਨਤੇਰਲ ’ਤੇ ਸੋਨੇ ਦੀ ਖੂਬ ਖਰੀਦਦਾਰੀ ਕੀਤੀ ਜਾਂਦੀ ਹੈ। ਸਰਾਫਾ ਬਾਜ਼ਾਰ ’ਚ ਇਨੀਂ ਦਿਨੀਂ ਸੋਨੇ ਦੇ ਰੇਟ ’ਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਬੁੱਧਵਾਰ ਨੂੰ ਸੋਨੇ ਦਾ ਰੇਟ 50,989 ਰੁਪਏ ’ਤੇ ਸੀ। ਇਸ ਦੀਵਾਲੀ ਜੇ ਤੁਸੀਂ ਸੋਨਾ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਲੈਣਾ ਉਚਿੱਤ ਹੋਵੇਗਾ। ਆਓ ਜਾਣਦ ਹਾਂ ਇਸ ਬਾਰੇ ਕਿ ਦੀਵਾਲੀ ’ਤੇ ਗੋਲਡ ਫਾਇਦੇ ਦਾ ਮੌਕਾ ਦੇਵੇਗਾ ਕਿਉਂਕਿ ਜੇ ਇਸ ਸਾਲ ’ਤੇ ਨਜ਼ਰ ਮਾਰੀਏ ਤਾਂ ਸੋਨਾ ਕਾਫੀ ਮਹਿੰਗਾ ਹੋ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਦੁਨੀਆ ਭਰ ’ਚ ਕੋਰੋਨਾ ਵਾਇਰਸ ਪੀੜਤਾਂ ਦੇ 5 ਲੱਖ ਰੋਜ਼ਾਨਾ ਮਾਮਲੇ ਸਾਹਮਣੇ ਆਏ ਜੋ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ। ਇਧਰ ਕੋਵਿਡ-19 ਨੇ ਨਾ ਸਿਰਫ ਇਕਵਿਟੀ ’ਤੇ ਦਬਾਅ ਪਾਇਆ ਹੈ ਸਗੋਂ ਸੋਨੇ ’ਚ ਨਿਵੇਸ਼ ਦੇ ਮਾਮਲੇ ਨੂੰ ਵੀ ਮਜ਼ਬੂਤ ਕੀਤਾ ਹੈ। ਕੋਵਿਡ ਕਾਰਣ ਬਾਜ਼ਾਰ ਦੀ ਵਿਗੜੀ ਸਥਿਤੀ ਨਿਵੇਸ਼ਕਾਂ ਲਈ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਨਾਲ ਹੀ ਘੱਟ ਵਿਆਜ਼ ਦਰ ਅਤੇ ਉੱਚ ਮਹਿੰਗਾਈ ਹੋਰ ਕਾਰਕ ਹਨ ਜੋ ਸੋਨੇ ਦੀਆਂ ਕੀਮਤਾਂ ਨੂੰ ਉਦੋਂ ਤੱਕ ਬਣਾਈ ਰੱਖਣਗੇ ਜਦੋਂ ਤੱਕ ਕਿ ਕੋਰੋਨਾ ਦੀ ਕੋਈ ਵੈਕਸੀਨ ਨਹੀਂ ਆ ਜਾਂਦੀ। ਇਸ ਤਿਓਹਾਰੀ ਸੀਜ਼ਨ ’ਚ ਕਈ ਲੋਕ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦੀ ਉਮੀਦ ਕਰ ਰਹੇ ਹਨ।

ਸੋਨੇ ਦੀਆਂ ਕੀਮਤਾਂ ਕਿਵੇਂ ਵਧੀਆਂ?

ਇਸ ਸਾਲ ਸੋਨੇ ਦੀਆਂ ਕੀਮਤਾਂ ’ਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦਾ ਕਾਰਣ ਯੂਰਪੀ ਦੇਸ਼ਾਂ ’ਚ ਕੋਵਿਡ-19 ਦਾ ਵਧਦਾ ਖਤਰਾ ਹੈ, ਜਿਸ ਦੇ ਕਾਰਣ ਸੋਨੇ ਦਾ ਭਾਅ ਅਗਸਤ ’ਚ 2,050 ਡਾਲਰ ਪ੍ਰਤੀ ਓਂਸ ਤੋਂ ਅਕਤੂਬਰ ’ਚ 1880 ਪ੍ਰਤੀ ਡਾਲਰ ਓਂਸ ’ਤੇ ਪਹੁੰਚ ਗਿਆ। ਉਥੇ ਹੀ ਭਾਰਤ ’ਚ ਅਗਸਤ ’ਚ ਕੀਮਤਾਂ 56,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੋਂ ਘਟ ਕੇ 51,000 ਰੁਪਏ ਦੇ ਲਗਭਗ ਹਨ। ਵੀਰਵਾਰ ਨੂੰ ਸੋਨੇ ਦਾ ਭਾਅ ਪ੍ਰਤੀ 10 ਗ੍ਰਾਮ 50,630 ਰੁਪਏ ’ਤੇ ਬੰਦ ਹੋਇਆ। ਕੋਰੋਨਾ ਦੇ ਵਧਦੇ ਮਾਮਲੇ ਅਤੇ ਲਗਾਤਾਰ ਅਨਿਸ਼ਚਿਤਤਾ ਦੇ ਕਾਰਣ ਸ਼ੇਅਰ ਬਾਜ਼ਾਰਾਂ ’ਚ ਅਸਥਿਰਤਾ ਦੇਖਣ ਨੂੰ ਮਿਲ ਰਹੀ ਹੈ। ਬੀ. ਐੱਸ. ਈ. ਸੈਂਸੈਕਸ 21 ਅਕਤੂਬਰ ਨੂੰ 40,707 ਦੇ ਇੰਡੈਕਸ ਮੁੱਲ ਤੋਂ ਹੇਠਾਂ ਵੀਰਵਾਰ ਨੂੰ 39,749.85 ’ਤੇ ਬੰਦ ਹੋਇਆ।

ਕੀ ਹੋਰ ਵਧ ਸਕਦੈ ਸੋਨੇ ਦਾ ਰੇਟ?

ਕੋਰੋਨਾ ਦੇ ਵਧਦੇ ਮਾਮਲੇ ਅਤੇ ਅਨਿਸ਼ਚਿਤਤਾ ਸੋਨੇ ਦੀਆਂ ਕੀਮਤਾਂ ’ਚ ਵਾਧੇ ਦਾ ਕਾਰਣ ਬਣ ਸਕਦੇ ਹਨ। ਅਜਿਹੇ ’ਚ ਕੇਂਦਰੀ ਬੈਂਕ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਸੋਨੇ ਦੀ ਖਰੀਦਦਾਰੀ ਕਰ ਰਹੇ ਹਨ। ਇਧਰ ਅਮਰੀਕਾ-ਚੀਨ ਵਪਾਰਕ ਤਨਾਅ ਅਤੇ ਭਾਰਤ ਚੀਨ ਸਰਹੱਦ ਵਿਵਾਦ ਇਸ ਮਾਹੌਲ ’ਚ ਸਿਰਫ ਅਨਿਸ਼ਚਿਤਤਾਵਾਂ ਨੂੰ ਵਧਾ ਰਹੇ ਹਨ। ਉਥੇ ਹੀ ਅਮਰੀਕੀ ਫੈੱਡਰਲ ਰਿਜ਼ਰਵ ਨੇ ਸੰਕੇਤ ਦਿੱਤਾ ਕਿ ਵਿਆਜ਼ ਦਰਾਂ ਨੂੰ 2023 ਤੱਕ ਜ਼ੀਰੋ ਤੇ ਕੋਲ ਰੱਖਿਆ ਜਾਏਗਾ।

ਇਹ ਵੀ ਪੜ੍ਹੋ: 300 ਕਰਮਚਾਰੀਆਂ ਵਾਲੀ ਕੰਪਨੀ ਬਿਨਾਂ ਮਨਜ਼ੂਰੀ ਤੋਂ ਕਰ ਸਕੇਗੀ ਛਾਂਟੀ, 15 ਦਿਨ ਦਾ ਨੋਟਿਸ ਹੋਵੇਗਾ ਕਾਫੀ

ਕੀ ਤੁਹਾਨੂੰ ਸੋਨੇ ’ਚ ਨਿਵੇਸ਼ ਕਰਨਾ ਚਾਹੀਦੈ?

ਨਿਵੇਸ਼ਕਾਂ ਨੂੰ ਸੋਨੇ ’ਚ ਨਿਵੇਸ਼ ਕਰਨ ਤੋਂ ਪਹਿਲਾਂ ਇਹ ਜ਼ਰੂਰ ਜਾਣ ਲੈਣ ਚਾਹੀਦਾ ਹੈ ਕਿ ਇਹ ਇਕ ਲੰਮੀ ਮਿਆਦ ਈ ਉਪਾਅ ਹੈ, ਜਿਸ ਨੂੰ ਥੋੜੇ ਸਮੇਂ ਦੇ ਲਾਭ ਲਈ ਨਹੀਂ ਖਰੀਦਿਆ ਜਾਣਾ ਚਾਹੀਦਾ ਕਿਉਂਕਿ ਪਿਛਲੇ 15 ਸਾਲਾਂ ’ਚ ਇਹ ਲਗਭਗ 7,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੋਂ ਵਧ ਰਿਹਾ ਹੈ। ਅਜਿਹੇ ’ਚ ਨਿਵੇਸ਼ਕਾਂ ਨੂੰ ਆਪਣੇ ਸੋਨੇ ਦੇ ਪੋਰਟਫੋਲੀਓ ’ਚ 5-10 ਫੀਸਦੀ ਦੇ ਦਰਮਿਆਨ ਕਿਤੇ ਵੀ ਨਿਵੇਸ਼ ਕਰਨਾ ਚਾਹੀਦਾ ਹੈ। ਦੀਵਾਲੀ ਦੇ ਬਾਵਜੂਦ ਨਿਵੇਸ਼ਕਾਂ ਨੂੰ ਮਾਸਿਕ ਅਤੇ ਤਿਮਾਹੀ ਆਧਾਰ ’ਤੇ ਸਮੇਂ-ਸਮੇਂ ’ਤੇ ਸੋਨੇ ’ਚ ਨਿਵੇਸ਼ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਨੂੰ ਵੀ ਸੋਨੇ ’ਚ ਯਕਮੁਸ਼ਤ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ।

ਸਤੰਬਰ ਤਿਮਾਹੀ ’ਚ ਸੋਨੇ ਦੀ ਮੰਗ ਕਿਉਂ ਡਿਗੀ?

ਸਤੰਬਰ ਤਿਮਾਹੀ ਦੇ ਅੰਤ ’ਚ ਦੇਸ਼ ’ਚ ਸੋਨੇ ਦੀ ਮੰਗ 86.6 ਟਨ ਸੀ ਜੋ ਪਿਛਲੇ ਸਾਲ ਦੀ ਸਮਾਨ ਮਿਆਦ ’ਚ 123.9 ਟਨ ਦੀ ਤੁਲਨਾ ’ਚ 30 ਫੀਸਦੀ ਘੱਟ ਹੈ। ਉਥੇ ਹੀ ਇਕ ਸਾਲ ਪਹਿਲਾਂ ਤਿਮਾਹੀ ’ਚ ਸੋਨੇ ਦੀ ਮੰਗ ਦਾ ਮੁੱਲ 41,300 ਕਰੋੜ ਰੁਪਏ ਸੀ ਜੋ 4 ਫੀਸਦੀ ਘਟ ਕੇ 39,510 ਕਰੋੜ ਰੁਪਏ ਹੋ ਗਿਆ। ਨਾਲ ਹੀ ਸਤੰਬਰ ਤਿਮਾਹੀ ’ਚ ਭਾਰਤ ’ਚ ਗਹਿਣਿਆਂ ਦੀ ਕੁਲ ਮੰਗ ਪਿਛਲੇ ਸਾਲ ਦੇ 101.6 ਟਨ ਤੋਂ 48 ਫੀਸਦੀ ਘਟ ਕੇ 52.8 ਟਨ ਹੋ ਗਈ। ਸਤੰਬਰ 2019 ’ਚ 33.3 ਟਨ ਦੀ ਕੁਲ ਨਿਵੇਸ਼ ਮੰਗ 22.3 ਟਨ ਤੋਂ 52 ਫੀਸਦੀ ਵਧੀ। ਵਰਲਡ ਗੋਲਡ ਕਾਊਂਸਲ ਦੀ ਮੈਨੇਜਿੰਗ ਡਾਇਰੈਕਟਰ ਸੋਮਾਸੁੰਦਰਮ ਪੀ. ਆਰ. ਨੇ ਕਿਹ ਕਿ ਭਾਰਤ ਦੀ ਸਤੰਬਰ ਤਿਮਾਹੀ ’ਚ ਸੋਨੇ ਦੀ ਮੰਗ ਕੋਵਿਡ-19 ਨਾਲ ਸਬੰਧਤ ਵਿਵਸਥਾਵਾਂ ਕਾਰਣ 30 ਫੀਸਦੀ ਡਿਗ ਕੇ 86.6 ਟਨ ਹੋ ਗਈ, ਖਪਤਕਾਰ ਭਾਅ ਅਤੇ ਉੱਚ ਕੀਮਤਾਂ ’ਚ ਉਤਾਰ-ਚੜ੍ਹਾਅ ਦੇ ਕਾਰਣ ਵੀ ਸੋਨੇ ਦੇ ਭਾਅ ’ਚ ਗਿਰਾਵਟ ਆਈ।

ਇਹ ਵੀ ਪੜ੍ਹੋ: LPG ਗੈਸ ਸਿਲੰਡਰ ਦੀਆਂ ਕੀਮਤਾਂ ਜਾਰੀ, ਜਾਣੋ ਨਵੰਬਰ ਮਹੀਨੇ ਲਈ ਭਾਅ

ਖਪਤਕਾਰਾਂ ’ਚ ਵਿਸ਼ਵਾਸ ਜਗਾਉਣ ਲਈ ਆਰ. ਬੀ. ਆਈ. ਨੂੰ ਨਿਵੇਸ਼ ਨਹੀਂ ਕਰਨਾ ਚਾਹੀਦਾ

ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਐਕਟ, 1934 ਵਿਦੇਸ਼ੀ ਮੁਦਰਾ ਜਾਇਦਾਦਾਂ ਅਤੇ ਸੋਨਾ ਜਮ੍ਹਾ ਕਰਨ ਲਈ ਕਾਨੂੰਨੀ ਢਾਂਚਾ ਪ੍ਰਦਾਨ ਕਰਦਾ ਹੈ। ਮਾਰਚ 2020 ਦੇ ਅੰਤ ਤੱਕ ਆਰ. ਬੀ. ਆਈ. ਦੇ ਕੋਲ 653.01 ਟਨ ਸੋਨਾ ਸੀ। ਵਿਦੇਸ਼ੀ ਬੈਂਕਾਂ ਜਿਨ੍ਹਾਂ ’ਚ ਬੈਂਕ ਆਫ ਇੰਗਲੈਂਡ ਅਤੇ ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ ਦੇ ਕੋਲ ਆਰ. ਬੀ. ਆਈ. ਦਾ 360.71 ਟਨ ਸੋਨਾ ਜਮ੍ਹਾ ਹੈ।

ਮੁੱਲ ਦੇ ਸੰਦਰਭ ’ਚ (ਡਾਲਰ), ਕੁਲ ਵਿਦੇਸ਼ੀ ਮੁਦਰਾ ਭੰਡਾਰ ’ਚ ਸੋਨਾ ਮਾਰਚ 2019 ਦੇ ਅੰਤ ਤੋਂ 6.14 ਫੀਸਦੀ ਵਧ ਕੇ ਮਾਰਚ 2020 ਦੇ ਅਖੀਰ ’ਚ ਲਗਭਗ 6.40 ਫੀਸਦੀ ਹੋ ਗਿਆ ਹੈ। ਉਥੇ ਹੀ ਆਰ. ਬੀ. ਆਈ. ਦੇ ਕੋਲ ਸੋਨੇ ਦਾ ਅਸਲ ਮੁੱਲ 16 ਅਕਤੂਬਰ 2020 ਤੱਕ 30.578 ਬਿਲੀਅਨ ਡਾਲਰ ਤੋਂ ਵਧ ਕੇ 7 ਮਹੀਨੇ ’ਚ 6 ਬਿਲੀਅਨ ਡਾਲਰ ਤੋਂ ਵੱਧ ਹੋ ਗਿਆ ਹੈ।

ਆਰ. ਬੀ. ਆਈ. ਨੇ ਪੂੰਜੀਗਤ ਜੋਖਮ ਨੂੰ ਘੱਟ ਕਰਨ ਲਈ ਸੋਨੇ, ਫਿਕਸਡ ਡਿਪਾਜ਼ਿਟ ਅਤੇ ਅਮਰੀਕੀ ਟ੍ਰੇਜਰੀ ਬਿੱਲਾਂ ਵਰਗੇ ਵੱਖ-ਵੱਖ ਵਿਦੇਸ਼ੀ ਮੁਦਰਾ ਦਾ ਭੰਡਾਰਣ ਕੀਤਾ ਹੋਇਆ ਹੈ। ਅਸਲ ’ਚ ਦੁਨੀਆ ਭਰ ਦੇ ਜ਼ਿਆਦਾਤਰ ਕੇਂਦਰੀ ਬੈਂਕ ਆਪਣੀ ਨਿਵੇਸ਼ਕ ਜਮ੍ਹਾ ਨੂੰ ਵਧਾਉਣ ਅਤੇ ਜੋਖਮ ਨੂੰ ਘੱਟ ਕਰਨ ਦੀ ਰਣਨੀਤੀ ਦੇ ਰੂਪ ’ਚ ਸੋਨੇ ਦਾ ਵਿਸ਼ਾਲ ਭੰਡਾਰ ਰੱਖਦੇ ਹਨ। ਅਜਿਹੇ ’ਚ ਆਰ. ਬੀ. ਆਈ. ਨੂੰ ਲੋਕਾਂ ਨੂੰ ਵਿਸ਼ਵਾਸ ’ਚ ਲੈਣ ਦੀ ਲੋੜ ਹੈ।

ਇਹ ਵੀ ਪੜ੍ਹੋ:  ਆਮ ਆਦਮੀ ਨੂੰ ਲੱਗੇਗਾ ਇੱਕ ਹੋਰ ਝਟਕਾ, ਗੰਢਿਆਂ ਤੋਂ ਬਾਅਦ ਹੁਣ ਵਧਣਗੀਆਂ ਸਰੋਂ ਦੇ ਤੇਲ ਦੀਆਂ ਕੀਮਤਾਂ

Harinder Kaur

This news is Content Editor Harinder Kaur