ਸੋਨਾ 285 ਰੁਪਏ ਮਹਿੰਗਾ, ਚਾਂਦੀ 180 ਰੁਪਏ ਉਛਲੀ

01/20/2019 12:38:01 PM

ਨਵੀਂ ਦਿੱਲੀ—ਵਿਦੇਸ਼ੀ 'ਚ ਕਮਜ਼ੋਰੀ ਦੇ ਰੁਖ ਦੇ ਬਾਵਜੂਦ ਸਥਾਨਕ ਗਹਿਣਾ ਕਾਰੋਬਾਰੀਆਂ ਅਤੇ ਫੁਟਕਰ ਵਿਕਰੇਤਾਵਾਂ ਦੀ ਮੰਗ ਵਧਣ ਦੇ ਕਾਰਨ ਬੀਤੇ ਹਫਤੇ ਵੀ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਬਣੀ ਰਹੀ। ਇਸ ਤਰ੍ਹਾਂ ਉਪਭੋਗਤਾ ਉਦਯੋਗਾਂ ਅਤੇ ਸਿੱਕਾ ਨਿਰਮਾਤਾਵਾਂ ਦਾ ਉਠਾਅ ਵਧਣ ਦੇ ਕਾਰਨ ਚਾਂਦੀ ਦੀ ਕੀਮਤ 'ਚ ਵੀ ਤੇਜ਼ੀ ਆਈ ਅਤੇ ਇਸਦੀ ਕੀਮਤ 40,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ ਤੋਂ ਉੱਪਰ ਬੰਦ ਹੋਈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ 'ਚ ਕਮਜ਼ੋਰੀ ਦੇ ਵਿਚਕਾਰ ਚਾਲੂ ਵਿਆਹ-ਸ਼ਾਦੀ ਦੇ ਸੀਜ਼ਨ ਦੇ ਕਾਰਨ ਸਥਾਨਕ ਗਹਿਣਾ ਵਿਕਰੇਤਾਵਾਂ ਅਤੇ ਫੁਟਕਰ ਕਾਰੋਬਾਰੀਆਂ ਦੀ ਮੰਗ ਵਧਣ ਨਾਲ ਸੋਨੇ ਦੀ ਕੀਮਤ 'ਚ ਤੇਜ਼ੀ ਬਰਕਰਾਰ ਰਹੀ। ਹਾਲਾਂਕਿ ਵਿਦੇਸ਼ਾਂ 'ਚ ਕਮਜ਼ੋਰੀ ਦੇ ਰੁਖ ਕਾਰਨ ਇਥੇ ਤੇਜ਼ੀ 'ਤੇ ਕੁਝ ਰੋਕ ਲੱਗ ਗਈ। 
ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ ਹਾਨੀ ਪ੍ਰਦਰਸ਼ਤ ਕਰਦਾ ਹਫਤਾਵਾਰ 'ਚ 1,282.30 ਡਾਲਰ ਪ੍ਰਤੀ ਔਂਸ ਅਤੇ ਚਾਂਦੀ 15.41 ਡਾਲਰ ਪ੍ਰਤੀ ਟਰਾਈ ਔਂਸ 'ਤੇ ਬੰਦ ਹੋਈ। ਪਿਛਲੇ ਹਫਤੇ ਸੋਨਾ 1,287.80 ਡਾਲਰ ਪ੍ਰਤੀ ਔਂਸ ਅਤੇ ਚਾਂਦੀ 15.67 ਡਾਲਰ ਪ੍ਰਤੀ ਟਰਾਈ ਔਂਸ ਸੀ। ਰਾਸ਼ਟਰੀ ਰਾਜਧਾਨੀ 'ਚ 99.9 ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਹਫਤਾਵਾਰ ਦੌਰਾਨ ਕ੍ਰਮਵਾਰ 33,100 ਰੁਪਏ ਅਤੇ 32,950 ਰੁਪਏ ਪ੍ਰਤੀ 10 ਗ੍ਰਾਮ 'ਤੇ ਮਜ਼ਬੂਤ ਸ਼ੁਰੂਆਤੀ ਹੋਈ ਅਤੇ ਇਹ ਕ੍ਰਮਵਾਰ 33,300 ਰੁਪਏ ਅਤੇ 33,150 ਰੁਪਏ ਪ੍ਰਤੀ 10 ਗ੍ਰਾਮ ਦੀ ਉਚਾਈ ਨੂੰ ਛੂਹ ਗਈ। 

Aarti dhillon

This news is Content Editor Aarti dhillon