ਜਾਣੋ ਗੋਲਡ ETF ਜਾਂ ਸਾਵਰੇਨ ਬਾਂਡ ਦੋਵਾਂ ਵਿਚੋਂ ਕਿਹੜਾ ਹੈ ਨਿਵੇਸ਼ ਲਈ ਬਿਹਤਰ ਵਿਕਲਪ

10/22/2019 12:56:20 PM

 

ਨਵੀਂ ਦਿੱਲੀ — ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਇਸ ਦੇ ਨਾਲ ਹੀ ਤੇਜ਼ੀ ਨਾਲ ਨਿਵੇਸ਼ ਕਰਨ ਦਾ ਤਰੀਕਾ ਵੀ ਬਦਲ ਰਿਹਾ ਹੈ। ਮੌਜੂਦਾ ਸਮੇਂ 'ਚ ਫੀਜ਼ੀਕਲ ਗੋਲਡ ਦੇ ਨਾਲ-ਨਾਲ ਇਲੈਕਟ੍ਰਾਨਿਕ ਗੋਲਡ 'ਚ ਨਿਵੇਸ਼ ਕਰਨ ਦਾ ਰੁਝਾਨ ਵਧ ਰਿਹਾ ਹੈ। ਹਾਲਾਂਕਿ ਇਲੈਕਟ੍ਰਾਨਿਕ ਗੋਲਡ 'ਚ ਨਿਵੇਸ਼ ਦੇ ਦੋ ਵਿਕਲਪ ਮੌਜੂਦ ਹਨ ਜਿਵੇਂ ਕਿ ਗੋਲਡ ਈ.ਟੀ.ਐਫ.(ETF) ਅਤੇ ਸਾਵਰੇਨ ਗੋਲਡ ਬਾਂਡ। ਦੋਵਾਂ 'ਚੋਂ ਕਿਹੜਾ ਹੈ ਬਿਹਤਰ ਆਓ ਜਾਣਦੇ ਹਾਂ।

ਕਿੱਥੇ ਮਿਲ ਸਕਦਾ ਹੈ ਘੱਟੋ-ਘੱਟ ਨਿਵੇਸ਼ ਦਾ ਵਿਕਲਪ

ਗੋਲਡ ETF ਅਤੇ ਸਾਵਰੇਨ ਗੋਲਡ ਬਾਂਡ ਦੋਵਾਂ ਲਈ ਪ੍ਰਤੀ ਯੂਨਿਟ ਸੋਨੇ 'ਚ ਨਿਵੇਸ਼ ਦਾ ਮੌਕਾ ਮਿਲਦਾ ਹੈ। ਦੋਵਾਂ 'ਚ ਇਕ ਯੂਨਿਟ ਦੀ ਕੀਮਤ 1 ਗ੍ਰਾਮ ਸੋਨੇ ਦੀ ਕੀਮਤ ਦੇ ਬਰਾਬਰ ਹੁੰਦੀ ਹੈ। ਮਤਲਬ ਦੋਵਾਂ 'ਚ ਘੱਟੋ-ਘੱਟ 1 ਗ੍ਰਾਮ ਸੋਨੇ ਦੇ ਬਰਾਬਰ ਵੈਲਿਊ ਦੀ ਇਕ ਯੂਨਿਟ 'ਚ ਨਿਵੇਸ਼ ਕਰ ਸਕਦੇ ਹੋ। ਗੋਲਡ ਈ.ਟੀ.ਐਫ. 'ਚ ਵਧ ਤੋਂ ਵਧ ਨਿਵੇਸ਼ ਦੀ ਕੋਈ ਹੱਦ ਨਹੀਂ ਹੈ ਜਦੋਂਕਿ ਸਾਵਰੇਨ ਗੋਲਡ ਦੀ ਖਰੀਦਦਾਰੀ ਕਰਦੇ ਸਮੇਂ ਇਕ ਵਿੱਤੀ ਸਾਲ 'ਚ ਜ਼ਿਆਦ ਤੋਂ ਜ਼ਿਆਦਾ 4 ਕਿਲੋਗ੍ਰਾਮ ਸੋਨੇ ਦੀ ਕੀਮਤ ਦੇ ਬਰਾਬਰ ਨਿਵੇਸ਼ ਕਰ ਸਕਦੇ ਹੋ।

ਕਿਥੋਂ ਕਰ ਸਕਦੇ ਹੋ ਇਸ ਦੀ ਖਰੀਦਦਾਰੀ 

ਗੋਲਡ ETF ਨੂੰ ਸਟਾਕ ਐਕਸਚੇਂਜ 'ਤੇ ਕੈਸ਼ ਟੇਡਿੰਗ ਲਈ ਨਿਰਧਾਰਤ ਸਮੇਂ ਦੌਰਾਨ ਕਿਸੇ ਵੀ ਸਮੇਂ ਖਰੀਦਿਆ ਜਾਂ ਵੇਚਿਆ ਜਾ ਸਕਦਾ ਹੈ ਪਰ ਸਾਵਰੇਨ ਗੋਲਡ ਦੀ ਖਰੀਦ ਸਰਕਾਰ ਵਲੋਂ ਜਾਰੀ ਨਿਸ਼ਚਿਤ ਸਮੇਂ 'ਚ ਹੀ ਕੀਤੀ ਜਾ ਸਕਦੀ ਹੈ। ਸਾਵਰੇਨ ਬਾਂਡ ਨੂੰ ਕਿਸੇ ਵੀ ਸਮੇਂ ਵੇਚਿਆ ਨਹੀਂ ਜਾ ਸਕਦਾ। ਇਸ ਦਾ ਮਚਿਊਰਿਟੀ ਪੀਰੀਅਡ 8 ਸਾਲ ਦਾ ਹੈ। ਪਰ ਪੰਜਵੇਂ,ਛੇਵੇਂ ਅਤੇ ਸੱਤਵੇਂ ਸਾਲ 'ਚ ਬਾਂਡ ਨੂੰ ਵੇਚਣ ਦਾ ਵਿਕਲਪ ਹੈ।

ਡੀਮੈਟ ਅਤੇ ਟ੍ਰੇਡਿੰਗ ਖਾਤਾ

ਗੋਲਡ ETF ਲਈ ਡੀਮੈਟ ਅਤੇ ਟ੍ਰੇਡਿੰਗ ਖਾਤਾ ਹੋਣਾ ਜ਼ਰੂਰੀ ਹੈ ਜਦੋਂਕਿ ਸਾਵਰੇਨ ਗੋਲਡ ਬਾਂਡ ਲਈ ਇਹ ਜ਼ਰੂਰੀ ਨਹੀਂ ਹੈ। ਜੇਕਰ ਤੁਸੀਂ ਸਾਵਰੇਨ ਗੋਲਡ ਬਾਂਡ ਦੀ ਐਕਸਚੇਂਜ 'ਤੇ ਟ੍ਰੇਡਿੰਗ ਕਰਦੇ ਹੋ ਤਾਂ ਤੁਹਾਨੂੰ ਬਾਂਡ ਨੂੰ ਡੀਮੈਟ ਫਾਰਮ 'ਚ ਲੈਣਾ ਹੋਵੇਗਾ ਜਿਸ ਲਈ ਡੀਮੈਟ ਖਾਤੇ ਦੀ ਜ਼ਰੂਰਤ ਹੋਵੇਗੀ।

ਵਿਆਜ

ਸਾਵਰੇਨ ਬਾਂਡ 'ਤੇ ਆਰੰਭਿਕ ਨਿਵੇਸ਼ 'ਤੇ 2.5 ਫੀਸਦੀ ਤੱਕ ਦਾ ਸਾਲਾਨਾ ਵਿਆਜ ਮਿਲਦਾ ਹੈ। ਇਹ ਹਰ 6 ਮਹੀਨੇ 'ਚ ਮਿਲਦਾ ਹੈ। ਆਖਰੀ ਵਿਆਜ ਮਚਿਊਰਿਟੀ ਪ੍ਰਿੰਸੀਪਲ ਅਮਾਊਂਟ ਦੇ ਨਾਲ ਦਿੱਤਾ ਜਾਂਦਾ ਹੈ। ਪਰ ਵਿਆਜ ਦੀ ਕੰਪਾਉਂਡਿੰਗ ਨਹੀਂ ਹੁੰਦੀ। ਵਿਆਜ ਦੀ ਰਕਮ ਵੀ ਟੈਕਸਏਬਲ ਹੈ। ਹਾਲਾਂਕਿ ਵਿਆਜ 'ਤੇ ਕੋਈ ਟੀ.ਡੀ.ਐਸ . ਨਹੀਂ ਕੱਟਦਾ ਜਦੋਂਕਿ ਗੋਲਡ ਈ.ਟੀ.ਐਫ. 'ਤੇ ਕੋਈ ਵਿਆਜ ਨਹੀਂ ਮਿਲਦਾ। 

ਜੋਖਮ

ਸਾਵਰੇਨ ਗੋਲਡ ਬਾਂਡ ਸਰਕਾਰ ਵਲੋਂ ਰਿਜ਼ਰਵ ਬੈਂਕ ਜਾਰੀ ਕਰਦਾ ਹੈ। ਇਸ ਲਈ ਇਸ 'ਚ ਕੋਈ ਜੋਖਮ ਨਹੀਂ ਹੈ। ਗੋਲਡ 000 ਨੂੰ ਪ੍ਰਾਈਵੇਟ ਐਸੇਟ ਮੈਨੇਜਮੈਂਟ ਕੰਪਨੀ ਮੈਨੇਜ ਕਰਦੀ ਹੈ। ਹਾਲਾਂਕਿ ਇਸ 'ਚ ਵੀ ਡਿਫਾਲਟ ਦਾ ਖਤਰਾ ਕਾਫੀ ਘੱਟ ਹੈ। ਇਸ ਲਈ ਦੋਵਾਂ ਨੂੰ ਨਿਵੇਸ਼ ਦਾ ਸਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ।

ਖਰਚਾ

ਗੋਲਡ ETF ਮੈਨੇਜ ਕਰਨ ਦੇ ਬਦਲੇ 'ਚ ਫੰਡ ਹਾਊਸ ਨਿਵੇਸ਼ਕਾਂ ਕੋਲੋਂ ਚਾਰਜ ਵਸੂਲਦੇ ਹਨ ਜਿਸਨੂੰ ਟੋਟਲ ਐਕਸਪੈਂਸ ਰੇਸ਼ੋ ਕਹਿੰਦੇ ਹਨ। ਇਸ ਤੋਂ ਇਲਾਵਾ ਯੂਨਿਟ ਦੀ ਖਰੀਦਦਾਰੀ ਕਰਨ ਅਤੇ ਵੇਚਣ ਸਮੇਂ ਵੀ ਬ੍ਰੋਕਰੇਜ ਨੂੰ ਚਾਰਜ ਦੇਣਾ ਹੁੰਦਾ ਹੈ ਜਦੋਂਕਿ ਸਾਵਰੇਨ ਗੋਲਡ ਬਾਂਡ ਲਈ ਇਹ ਖਰਚਾ ਨਹੀਂ ਹੈ।

ਜੇਕਰ ਤੁਸੀਂ ਬਾਂਡ ਨੂੰ ਉਸਦੇ 8 ਸਾਲ ਤੱਕ ਦੇ ਮਚਿਊਰਿਟੀ ਪੀਰੀਅਡ ਤੱਕ ਹੋਲਡ ਕਰ ਸਕਦੇ ਹੋ ਤਾਂ ਸਾਵਰੇਨ ਗੋਲਡ 'ਚ ਨਿਵੇਸ਼ ਕਰਨਾ ਬਹਿਤਰ ਵਿਕਲਪ ਹੋ ਸਕਦਾ ਹੈ। ਪਰ ਜੇਕਰ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ETF 'ਚ ਨਿਵੇਸ਼ ਕਰ ਸਕਦੇ ਹੋ।