ਸੋਨੇ ਦੀ ਕੀਮਤ 45 ਹਜ਼ਾਰ ਤੋਂ ਥੱਲ੍ਹੇ, ਚਾਂਦੀ ''ਚ 866 ਰੁ: ਦੀ ਗਿਰਾਵਟ, ਜਾਣੋ ਮੁੱਲ

03/24/2021 4:50:48 PM

ਨਵੀਂ ਦਿੱਲੀ- ਬੁੱਧਵਾਰ ਨੂੰ ਸਰਾਫਾ ਬਾਜ਼ਾਰ ਵਿਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਨਰਮੀ ਆ ਗਈ, ਜਦੋਂ ਕਿ ਐੱਮ. ਸੀ. ਐਕਸ. 'ਤੇ ਵਾਇਦਾ ਕੀਮਤਾਂ ਵਿਚ ਹਲਕੀ ਤੇਜ਼ੀ ਦਰਜ ਕੀਤੀ ਗਈ। ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 45 ਹਜ਼ਾਰ ਪ੍ਰਤੀ ਦਸ ਗ੍ਰਾਮ ਤੋਂ ਥੱਲ੍ਹੇ ਹੀ ਰਹੀ। ਸੋਨਾ 149 ਰੁਪਏ ਦੀ ਗਿਰਾਵਟ ਨਾਲ 44,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ, ਬੀਤੀ ਰਾਤ ਗਲੋਬਲ ਪੱਧਰ 'ਤੇ ਕੀਮਤਾਂ ਵਿਚ ਆਈ ਨਰਮੀ ਦਾ ਅਸਰ ਸਰਾਫਾ ਬਾਜ਼ਾਰ 'ਤੇ ਰਿਹਾ।

ਪਿਛਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 44,499 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਸੀ। ਉੱਥੇ ਹੀ, ਚਾਂਦੀ 866 ਰੁਪਏ ਡਿੱਗ ਕੇ 64,607 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ 65,473 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।

ਇਹ ਵੀ ਪੜ੍ਹੋ- 31 ਮਾਰਚ ਤੱਕ ਪੈਨ-ਆਧਾਰ ਕਰ ਲਓ ਲਿੰਕ, IT ਕਾਨੂੰਨ 'ਚ ਨਵੀਂ ਧਾਰਾ ਜੁੜੀ

ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਇਸ ਦੌਰਾਨ ਹਲਕੀ ਤੇਜ਼ੀ ਨਾਲ 1,729 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਸੀ, ਜਦੋਂ ਕਿ ਚਾਂਦੀ 25.12 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਸੀ। ਉੱਥੇ ਹੀ, ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨੇ-ਚਾਂਦੀ ਦੀ ਕੀਮਤ ਗੱਲ ਕਰੀਏ ਤਾਂ ਅਪ੍ਰੈਲ ਡਿਲੀਵਰੀ ਵਾਲਾ ਸੋਨਾ ਤਕਰੀਬਨ 3.27 ਵਜੇ 199 ਰੁਪਏ ਦੀ ਬੜ੍ਹਤ ਨਾਲ 44,845 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਚੱਲ ਰਿਹਾ ਸੀ, ਜਦੋਂ ਕਿ ਮਈ ਡਿਲਿਵਰੀ ਵਾਲੀ ਚਾਂਦੀ 612 ਰੁਪਏ ਚ੍ਹੜ ਕੇ 65,584 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। 

ਇਹ ਵੀ ਪੜ੍ਹੋ- ਵੱਡੀ ਰਾਹਤ! ਪੈਟਰੋਲ-ਡੀਜ਼ਲ ਕੀਮਤਾਂ 'ਚ ਕਟੌਤੀ ਸ਼ੁਰੂ, ਜਾਣੋ ਪੰਜਾਬ 'ਚ ਮੁੱਲ

ਸੋਨੇ ਵਿਚ ਹਾਲੀਆ ਉਤਰਾਅ-ਚੜ੍ਹਾਅ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ

Sanjeev

This news is Content Editor Sanjeev