ਸੋਨੇ ''ਚ ਉਛਾਲ ਨਾਲ ਨਿਵੇਸ਼ਕਾਂ ਦੀ ਚਾਂਦੀ, ਖਰੀਦਾਰ ਪ੍ਰੇਸ਼ਾਨ

09/10/2019 4:07:23 PM

ਨਵੀਂ ਦਿੱਲੀ—ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਰਹੀ ਨਰਮੀ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਮੰਗਲਵਾਰ ਨੂੰ 400 ਰੁਪਏ ਫਿਸਲ ਕੇ ਕਰੀਬ ਤਿੰਨ ਹਫਤੇ ਦੇ ਹੇਠਲੇ ਪੱਧਰ 38,970 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ ਹੈ। ਚਾਂਦੀ ਵੀ 100 ਰੁਪਏ ਦੀ ਗਿਰਾਵਟ 'ਚ 48,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਹੈ। ਸੋਨੇ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦੇਖੀ ਗਈ ਹੈ। ਇਨ੍ਹਾਂ ਚਾਰ ਦਿਨਾਂ 'ਚ ਇਸ ਦੀ ਕੀਮਤ 1,500 ਰੁਪਏ ਟੁੱਟੀ ਹੈ। ਉੱਧਰ ਚਾਂਦੀ ਦੀ ਕੀਮਤ ਲਗਾਤਾਰ ਪੰਜਵੇਂ ਦਿਨ ਘੱਟ ਹੋਈ ਹੈ। ਪੰਜ ਦਿਨ 'ਚ ਸਫੇਦ ਧਾਤੂ 3,600 ਰੁਪਏ ਸਸਤੀ ਹੋਈ ਹੈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨਾ ਹਾਜ਼ਿਰ 3.05 ਡਾਲਰ ਟੁੱਟ ਕੇ 1,495.25 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਹੈ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 9.30 ਡਾਲਰ ਫਿਸਲ ਕੇ 1,501.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰ ਯੁੱਧ ਨੂੰ ਲੈ ਕੇ ਸੁਲਹਾ ਵਾਰਤਾ ਦੀ ਉਮੀਦ ਵਧਣ ਦੇ ਕਾਰਨ ਪੀਲੀ ਧਾਤੂ ਲਗਾਤਾਰ ਚੌਥੇ ਦਿਨ ਕਮਜ਼ੋਰ ਪਈ ਹੈ। ਨਿਵੇਸ਼ਕਾਂ ਦਾ ਵਿਸ਼ਵਾਸ ਖਤਰੇ ਭਰੀ ਪੂੰਜੀ ਬਾਜ਼ਾਰ 'ਚ ਵਾਪਸੀ ਦੇ ਕਾਰਨ ਸੁਰੱਖਿਅਤ ਨਿਵੇਸ਼ ਦੇ ਰੂਪ 'ਚ ਸੋਨੇ ਦਾ ਆਕਰਸ਼ਕ ਘੱਟ ਹੋਇਆ ਹੈ। ਕੌਮਾਂਤਰੀ ਪੱਧਰ ਤੇ ਚਾਂਦੀ ਹਾਜ਼ਿਰ 17.95 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਹੀ।
 

Aarti dhillon

This news is Content Editor Aarti dhillon