ਸੋਨਾ 100 ਰੁਪਏ ਟੁੱਟਿਆ, ਚਾਂਦੀ 955 ਰੁਪਏ ਚਮਕੀ

08/13/2019 5:15:40 PM

ਨਵੀਂ ਦਿੱਲੀ — ਦਿੱਲੀ ਸਰਾਫਾ ਬਜ਼ਾਰ ਵਿਚ ਸੋਨਾ ਰਿਕਾਰਡ ਪੱਧਰ ਤੋਂ ਫਿਸਲਦਾ ਹੋਇਆ ਮੰਗਲਵਾਰ ਨੂੰ 100 ਰੁਪਏ ਦੀ ਨਰਮੀ ਨਾਲ 38,370 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਜਦੋਂਕਿ ਚਾਂਦੀ 955 ਰੁਪਏ ਦੀ ਛਲਾਂਗ ਲਗਾ ਕੇ 44,280 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਵਿਦੇਸ਼ ਵਿਚ ਦੋਵਾਂ ਕੀਮਤੀ ਧਾਤੂਆਂ 'ਚ ਜ਼ਬਰਦਸਤ ਤੇਜ਼ੀ ਰਹੀ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਉਥੇ ਸੋਨਾ ਹਾਜਿਰ 12.10 ਡਾਲਰ ਚਮਕ ਕੇ 1,523.85 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਜਿਹੜਾ ਅਪ੍ਰੈਲ 2013 ਦੇ ਬਾਅਦ ਦਾ ਉੱਚ ਪੱਧਰ ਹੈ। ਅਕਤੂਬਰ ਦਾ ਅਮਰੀਕੀ ਸੋਨਾ ਵਾਇਦਾ ਵੀ 18.50 ਡਾਲਰ ਦੇ ਵਾਧੇ ਨਾਲ 1,529.40 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਗਲੋਬਲ ਪੱਧਰ 'ਤੇ ਵਪਾਰਕ ਜੰਗ ਅਤੇ ਆਰਥਿਕ ਮੰਦੀ ਦੀ ਚਿੰਤਾ ਵਿਚ ਨਿਵੇਸ਼ਕਾਂ ਨੇ ਪੂੰਜੀ ਬਜ਼ਾਰ ਵਿਚ ਜੋਖਮ ਲੈਣ ਦੀ ਬਜਾਏ ਸੁਰੱਖਿਅਤ ਨਿਵੇਸ਼ ਮੰਨੀ ਜਾਣ ਵਾਲੀ ਪੀਲੀ ਧਾਤ ਵੱਲ ਰੁਖ਼ ਕਰ ਲਿਆ ਹੈ। ਅਮਰੀਕਾ ਅਤੇ ਚੀਨ ਵਿਚਕਾਰ ਪਹਿਲਾਂ ਤੋਂ ਹੀ ਵਪਾਰਕ ਜੰਗ ਨੇ ਨਿਵੇਸ਼ਕਾਂ ਦੀ ਚਿੰਤਾ ਵਧਾਈ ਹੋਈ ਹੈ। ਹਾਂਗਕਾਂਗ 'ਚ ਲੋਕਤੰਤਰ ਸਮਰਥਕਾਂ ਦੇ ਪ੍ਰਦਰਸ਼ਨ ਅਤੇ ਅਰਜਨਟੀਨਾ ਦੇ ਮੁਦਰਾ ਸੰਕਟ ਦੇ ਕਾਰਨ ਆਰਥਿਕ ਮੰਦੀ ਦਾ ਖਦਸ਼ਾ ਵੀ ਵਧ ਗਿਆ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਚਾਂਦੀ ਹਾਜਿਰ ਵੀ 0.33 ਡਾਲਰ(ਕਰੀਬ 2 ਫੀਸਦੀ) ਉੱਛਲ ਕੇ 17.39 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।

ਸਥਾਨਕ ਬਜ਼ਾਰ ਵਿਚ ਸੋਨਾ ਸਟੈਂਡਰਡ 100 ਰੁਪਏ ਟੁੱਟ ਕੇ 38,370 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨੀ ਹੀ ਗਿਰਾਵਟ ਦੇ ਨਾਲ 38,200 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ। 8 ਗ੍ਰਾਮ ਵਾਲੀ ਗਿੱਨੀ 200 ਰੁਪਏ ਚਮਕ ਕੇ 28,800 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਚਾਂਦੀ ਦੀ ਉਦਯੋਗਿਕ ਮੰਗ ਆਉਣ ਨਾਲ ਇਸ 'ਚ ਤੇਜ਼ੀ ਦੇਖੀ ਗਈ। ਚਾਂਦੀ ਹਾਜਿਰ 955 ਰੁਪਏ ਦੇ ਵਾਧੇ ਨਾਲ 44,280 ਰੁਪਏ ਪ੍ਰਤੀ ਕਿਲੋਗ੍ਰਾਮ ਪਹੁੰਚ ਗਈ। ਚਾਂਦੀ ਵਾਇਦਾ ਬੀਤੇ ਦਿਨ ਦੇ 43,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ। ਸਿੱਕਾ ਖਰੀਦਦਾਰੀ ਅਤੇ ਵਿਕਰੀ ਇਕ-ਇਕ ਹਜ਼ਾਰ ਰੁਪਿਆ ਚੜ੍ਹ ਕੇ ਕ੍ਰਮਵਾਰ: 89 ਹਜ਼ਾਰ ਅਤੇ 90 ਹਜ਼ਾਰ ਰੁਪਏ ਪ੍ਰਤੀ ਸੈਂਕੜਾ 'ਤੇ ਪਹੁੰਚ ਗਏ। ਦਿੱਲੀ ਸਰਾਫਾ ਬਜ਼ਾਰ ਵਿਚ ਅੱਜ ਦੋਵੇਂ ਕੀਮਤੀ ਧਾਤੂਆਂ ਦੇ ਭਾਅ ਇਸ ਤਰ੍ਹਾਂ ਰਹੇ : 

ਸੋਨਾ ਸਟੈਂਡਰਡ ਪ੍ਰਤੀ 10 ਗ੍ਰਾਮ : 38,370
ਸੋਨਾ ਭਟੂਰ ਪ੍ਰਤੀ 10 ਗ੍ਰਾਮ : 38,200
ਚਾਂਦੀ ਹਾਜਿਰ ਪ੍ਰਤੀ ਕਿਲੋਗ੍ਰਾਮ : 44,280
ਚਾਂਦੀ ਵਾਇਦਾ ਪ੍ਰਤੀ ਕਿਲੋਗ੍ਰਾਮ : 43,000